09
Apr
ਨੈਸ਼ਨਲ ਟਾਈਮਜ਼ ਬਿਊਰੋ :- ਚੜਦੀ ਗਰਮੀ ਵਿੱਚ ਵਧਦੇ ਤਾਪਮਾਨ ਕਰਕੇ ਰਾਜਸਥਾਨ ’ਚ ਪਾਣੀਆਂ ਦੀ ਕਿੱਲਤ ਨੇ ਰਾਜਸਥਾਨ ਸਰਕਾਰ ਲਈ ਨਵਾਂ ਵਖ਼ਤ ਖੜਾ ਕਰ ਦਿੱਤਾ ਹੈ। ਇਸ ਕਰਕੇ ਕਿੱਲਤ ਦਾ ਹੱਲ ਕੱਢਣ ਲਈ ਉਥੋਂ ਦੀ ਸਰਕਾਰ ਦਾ ਰੁਖ ਪੰਜਾਬ ਅਤੇ ਹਰਿਆਣਾ ਤੋਂ ਰਾਜਸਥਾਨ ਨੂੰ ਜਾਣ ਵਾਲੇ ਜਲ ਸਰੋਤਾਂ ਵੱਲ ਹੋ ਗਿਆ ਹੈ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅੱਜ ਡੱਬਵਾਲੀ ਸਬ-ਡਿਵੀਜ਼ਨ ਵਿੱਚ ਸਥਿਤ ਲੋਹਗੜ੍ਹ ਹੈੱਡ ’ਤੇ ਸਥਿਤ ਇੰਦਰਾ ਗਾਂਧੀ ਨਹਿਰ (ਰਾਜਸਥਾਨ ਕੈਨਾਲ) ਦਾ ਨਿਰੀਖਣ ਕਰਨ ਪਹੁੰਚੇ। ਉਹ ਇੱਥੇ ਲਗਭਗ 10-12 ਮਿੰਟ ਤੱਕ ਰੁਕੇ ਅਤੇ ਅਧਿਕਾਰੀਆਂ ਨਾਲ ਜਲ ਆਮਦੀ ਸਮੱਰਥਾ ਵਧਾਉਣ ਸਬੰਧੀ ਤਕਨੀਕੀ ਨੁਕਤਿਆਂ ’ਤੇ ਚਰਚਾ ਕੀਤੀ। ਇਸ ਮੌਕੇ ਪਾਣੀ ਦੀ…