Bidhipur Phatak

ਜਲੰਧਰ ਦੇ ਇਸ ਮੇਨ ਚੌਂਕ ਵੱਲ ਆਉਣ ਵਾਲੇ ਦੇਣ ਧਿਆਨ! ਚੁੱਕਿਆ ਜਾ ਰਿਹੈ ਵੱਡਾ ਕਦਮ

ਜਲੰਧਰ –ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਲਈ ਪੁਰਾਣੀ ਸਬਜ਼ੀ ਮੰਡੀ ਚੌਕ (ਨੇੜੇ ਪਟੇਲ ਚੌਕ) ਤੋਂ ਬਿਧੀਪੁਰ ਫਾਟਕ ਤਕ ਜੀ. ਟੀ. ਰੋਡ ’ਤੇ 8 ਕਿਲੋਮੀਟਰ ਲੰਬਾ ਗ੍ਰੀਨ ਕਾਰੀਡੋਰ ਬਣਾਇਆ ਜਾਵੇਗਾ। ਜਲੰਧਰ ਸਮਾਰਟ ਸਿਟੀ ਕੰਪਨੀ ਨੇ ਇਸ ਪ੍ਰਾਜੈਕਟ ਲਈ ਜੰਗਲਾਤ ਵਿਭਾਗ ਨੂੰ 5.55 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਹਨ। ਇਸ ਪ੍ਰਾਜੈਕਟ ਤਹਿਤ ਸੜਕ ਦੇ ਦੋਵੇਂ ਪਾਸੇ ਗ੍ਰੀਨ ਬੈਲਟ ਦਾ ਸੁੰਦਰੀਕਰਨ ਕੀਤਾ ਜਾਵੇਗਾ, ਜਿਸ ਵਿਚ ਬੂਟੇ ਲਾਉਣ, ਗਜੇਬੋ, ਚਿਲਡਰਨ ਪਲੇਅ ਏਰੀਆ, ਵਾਕਿੰਗ ਟ੍ਰੈਕ, ਬੈਂਚ, ਐੱਲ. ਈ. ਡੀ. ਲਾਈਟਾਂ ਅਤੇ ਸਾਈਨੇਜ ਲਾਏ ਜਾਣਗੇ। ਪ੍ਰਾਜੈਕਟ 12 ਮਹੀਨਿਆਂ ਵਿਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਜੰਗਲਾਤ ਵਿਭਾਗ ਜਲਦ ਇਸ ’ਤੇ…
Read More