05
Apr
ਅੰਮ੍ਰਿਤਸਰ- ਏ. ਡੀ. ਸੀ. ਅਰਬਨ ਵਿਕਾਸ ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀ (ਪੁੱਡਾ) ਦੇ ਵਧੀਕ ਮੁੱਖ ਪ੍ਰਸ਼ਾਸਕ ਮੇਜਰ ਅਮਿਤ ਸਰੀਨ ਦੀ ਮੁਸਤੈਦੀ ਨਾਲ ਪੁਲਸ ਨੇ ਇਕ ਨਕਲੀ ਮਹਿਲਾ ਪੁਲਸ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਕਤ ਨਕਲੀ ਮਹਿਲਾ ਇੰਸਪੈਕਟਰ, ਜਿਸ ਦਾ ਨਾਮ ਰਣਜੀਤ ਕੌਰ ਹੈ ਜੋ ਕਿ ਪ੍ਰਤਾਪ ਨਗਰ ਦੀ ਰਹਿਣ ਵਾਲੀ ਹੈ, ਨੂੰ ਲਗਾਤਾਰ ਦੂਜੀ ਵਾਰ ਨਕਲੀ ਮਹਿਲਾ ਇੰਸਪੈਕਟਰ ਦੀ ਭੂਮਿਕਾ ਵਿਚ ਫੜਿਆ ਗਿਆ ਹੈ। ਇਸ ਤੋਂ ਪਹਿਲਾਂ ਮਾਰਚ 2023 ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਨਕਲੀ ਮਹਿਲਾ ਇੰਸਪੈਕਟਰ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਇਕ ਬੀ. ਐੱਮ. ਡਬਲਯੂ. ਕਾਰ ਵਿਚ ਘੁੰਮ ਕਰ…