15
Jul
ਕਾਠਮੰਡੂ: ਨੇਪਾਲ ਦੇ ਸੰਘੀ ਮਾਮਲਿਆਂ ਅਤੇ ਆਮ ਪ੍ਰਸ਼ਾਸਨ ਮੰਤਰੀ ਰਾਜਕੁਮਾਰ ਗੁਪਤਾ ਨੇ ਕਰੋੜਾਂ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ਾਂ ਤੋਂ ਬਾਅਦ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ। ਸਰਕਾਰੀ ਕਰਮਚਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਸੰਬੰਧ 'ਚ ਰਿਸ਼ਵਤ ਲਈ ਸੌਦੇਬਾਜ਼ੀ ਦੀ ਗੁਪਤਾ ਦੀ ਕਥਿਤ ਆਡੀਓ ਰਿਕਾਰਡਿੰਗ ਮੀਡੀਆ ਵਿੱਚ ਸਾਹਮਣੇ ਆਈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਅਸਤੀਫੇ ਦਾ ਐਲਾਨ ਕੀਤਾ। ਰਿਸ਼ਵਤ ਦੇ ਪੈਸੇ ਨਾਲ ਭਰੇ ਦੋ ਬੈਗਾਂ ਦੀਆਂ ਤਸਵੀਰਾਂ ਦੇ ਨਾਲ ਅਥਾਰਟੀ ਦੀ ਦੁਰਵਰਤੋਂ ਦੇ ਮਾਮਲਿਆਂ ਦੀ ਜਾਂਚ ਕਮਿਸ਼ਨ (ਸੀਆਈਏਏ) ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹਾਲਾਂਕਿ, ਗੁਪਤਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ, "ਕਈ…