16
Mar
ਕੇਪ ਕੈਨੇਵਰਲ - ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਲੰਬੇ ਸਮੇਂ ਤੋਂ ਫਸੇ ਪੁਲਾੜ ਯਾਤਰੀਆਂ ਬੁੱਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਦੀ ਥਾਂ ਲੈਣ ਲਈ ਇਕ ਦਿਨ ਪਹਿਲਾਂ ਰਵਾਨਾ ਕੀਤਾ ਗਿਆ ਸਪੇਸਐਕਸ ਦਾ ਪੁਲਾੜ ਯਾਨ ਐਤਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪਹੁੰਚ ਗਿਆ। ਇਸ ਨਾਲ ਵਿਲੀਅਮਜ਼ ਅਤੇ ਵਿਲਮੋਰ ਦੀ ਵਾਪਸੀ ਦਾ ਰਸਤਾ ਸਾਫ਼ ਹੋ ਗਿਆ। ਵਿਲਮੋਰ ਨੇ ਐਤਵਾਰ ਨੂੰ ਪੁਲਾੜ ਸਟੇਸ਼ਨ ਦਾ ਹੈਚ ਖੋਲ੍ਹਿਆ ਅਤੇ ਚਾਰ ਨਵੇਂ ਪੁਲਾੜ ਯਾਤਰੀ ਇੱਕ-ਇੱਕ ਕਰਕੇ ਅੰਦਰ ਦਾਖਲ ਹੋਏ। ਪੁਲਾੜ ਵਿੱਚ ਪਹਿਲਾਂ ਤੋਂ ਹੀ ਮੌਜੂਦ ਪੁਲਾੜ ਯਾਤਰੀਆਂ ਨੇ ਆਪਣੇ ਨਵੇਂ ਸਾਥੀਆਂ ਦਾ ਜੱਫੀ ਪਾ ਕੇ ਅਤੇ ਹੱਥ ਮਿਲਾ ਕੇ ਸਵਾਗਤ ਕੀਤਾ। ਵਿਲੀਅਮਜ਼ ਨੇ ਮਿਸ਼ਨ ਕੰਟਰੋਲ ਨੂੰ ਦੱਸਿਆ, "ਇਹ…
