14
Feb
ਨੈਸ਼ਨਲ ਟਾਈਮਜ਼ ਬਿਊਰੋ:- ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਇਕ ਨੋਟਿਸ ਜਾਰੀ ਕਰ ਕੇ ਸਰਹੱਦੀ ਗਾਰਡਾਂ ਨੂੰ ਕੁਝ ਖਾਸ ਹਾਲਾਤਾਂ ਵਿਚ ਅਸਥਾਈ ਨਿਵਾਸੀ ਵੀਜ਼ਾ ਅਤੇ ਇਲੈਕਟ੍ਰਾਨਿਕ ਯਾਤਰਾ ਦਸਤਾਵੇਜ਼ਾਂ ਨੂੰ ਰੱਦ ਕਰਨ ਦਾ "ਸਪੱਸ਼ਟ" ਅਧਿਕਾਰ ਦਿੱਤਾ ਗਿਆ ਹੈ। ਉਂਝ ਤਾਂ ਸਰਹੱਦੀ ਗਾਰਡ ਹਮੇਸ਼ਾ ਲੋਕਾਂ ਨੂੰ ਵਾਪਸ ਭੇਜਣ ਦੇ ਯੋਗ ਰਹੇ ਹਨ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਕੈਨੇਡਾ ਵਿਚ ਉਨ੍ਹਾਂ ਦੇ ਨਿਰਧਾਰਤ ਸਮੇਂ ਤੋਂ ਵੱਧ ਸਮਾਂ ਰਹੇਗਾ ਤਾਂ ਉਹ ਲੋਕਾਂ ਨੂੰ ਵਾਪਸ ਭੇਜ ਸਕਦੇ ਹਨ। ਬੁੱਧਵਾਰ ਨੂੰ ਪ੍ਰਕਾਸ਼ਿਤ ਇਹ ਨੋਟਿਸ ਇਹ ਆਦੇਸ਼ "ਸਪੱਸ਼ਟ" ਕਰਨ ਲਈ ਹੀ ਹੈ ਕਿ ਸਰਹੱਦੀ ਗਾਰਡ ਇਸ ਕਾਰਨ ਕਰਕੇ ਅਸਥਾਈ ਵੀਜ਼ਾ ਰੱਦ ਕਰਨ ਦੇ ਯੋਗ ਹਨ।…