01
Sep
ਨੈਸ਼ਨਲ ਟਾਈਮਜ਼ ਬਿਊਰੋ :- ਜੰਮੂ ਮੰਡਲ ਵਿਚ ਕਠੂਆ-ਮਾਧੋਪੁਰ ਰੇਲ ਸੈਕਸ਼ਨ ਵਿਚਕਾਰ ਆਵਾਜਾਈ ’ਚ ਪੂਰੀ ਤਰ੍ਹਾਂ ਰੁਕਾਵਟ ਪੈਣ ਅਤੇ ਟ੍ਰੈਕ ਮਿਸ ਅਲਾਈਨਮੈਂਟ ਦੀ ਸਮੱਸਿਆ ਕਾਰਨ ਰੇਲਵੇ ਪ੍ਰਸ਼ਾਸਨ ਨੇ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਨਾਲ ਹੀ ਕੁਝ ਨੂੰ ਸ਼ਾਰਟ-ਟਰਮੀਨੇਟ ਅਤੇ ਸ਼ਾਰਟ-ਓਰਿਜਿਨੇਟ ਕੀਤਾ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕ੍ਰਮ ਵਿਚ 1 ਸਤੰਬਰ ਨੂੰ ਚੱਲਣ ਵਾਲੀਆਂ ਕੁੱਲ 52 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ 1 ਟ੍ਰੇਨ ਨੂੰ ਸ਼ਾਰਟ ਟਰਮੀਨੇਟ ਅਤੇ 1 ਟ੍ਰੇਨ ਸ਼ਾਰਟ ਓਰਿਜਿਨੇਟ ਹੋਵੇਗੀ। ਰੱਦ ਕੀਤੀਆਂ ਗਈਆਂ ਟ੍ਰੇਨਾਂ ਵਿਚ ਵੰਦੇ ਭਾਰਤ ਦੇ ਨਾਲ-ਨਾਲ ਜੰਮੂ ਤੋਂ ਚੱਲਣ ਵਾਲੀਆਂ ਪ੍ਰਮੁੱਖ…
