18
Apr
ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਵਿੱਚ ਨਸ਼ਾ ਤੱਸਕਰਾਂ, ਗੈਰ ਕਾਨੂੰਨੀ ਤੱਤਾਂ ਅਤੇ ਮਾੜੇ ਅਨਸਰਾਂ ਦੀ ਨੱਥਕਸ਼ੀ ਲਈ ਕਮਿਸ਼ਨਰੇਟ ਪੁਲਿਸ ਵੱਲੋਂ ਵੱਡਾ ਸਰਚ ਅਭਿਆਨ ਚਲਾਇਆ ਗਿਆ। ਇਸ ਸਪੈਸ਼ਲ Cordon and Search Operation (CASO) ਦੀ ਅਗਵਾਈ ਕਮਿਸ਼ਨਰ ਪੁਲਿਸ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਵੱਲੋਂ ਕੀਤੀ ਗਈ, ਜਿਸ ਵਿੱਚ ਤਿੰਨਾਂ ਜੋਨਾਂ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਵੱਲੋਂ ਗਹਿਰੀ ਜਾਂਚ ਕੀਤੀ ਗਈ। ਆਪਰੇਸ਼ਨ ਦੀ ਨਿਗਰਾਨੀ ਸ੍ਰੀ ਆਲਮ ਵਿਜੇ ਸਿੰਘ, ਡੀ.ਸੀ.ਪੀ. ਲਾਅ ਐਂਡ ਆਰਡਰ ਅੰਮ੍ਰਿਤਸਰ ਨੇ ਕੀਤੀ। ਇਸ ਦੌਰਾਨ ਤਿੰਨਾਂ ਜੋਨਾਂ ਦੇ ਏ.ਡੀ.ਸੀ.ਪੀਜ਼, ਸਬ-ਡਵੀਜ਼ਨ ਏ.ਸੀ.ਪੀਜ਼, ਸਟੇਸ਼ਨ ਇੰਚਾਰਜ, ਚੌਕੀ ਇੰਚਾਰਜ, ਸਵੈਟ ਟੀਮਾਂ ਅਤੇ ਹੋਰ ਅਫਸਰਾਂ ਨੇ ਹਿੱਸਾ ਲਿਆ। ਅਭਿਆਨ ਤਹਿਤ ਗੇਟ ਹਕੀਮਾਂ, ਅੰਨਗੜ੍ਹ, ਗੁੱਜਰਪੁਰਾ, ਘਨੂੰਪੁਰ…