11
May
ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ-ਪਾਕਿਸਤਾਨ ਵਿਚਾਲੇ ਹੋਈ ਜੰਗਬੰਦੀ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦਾ ਇਕ ਹੋਰ ਅਹਿਮ ਬਿਆਨ ਸਾਹਮਣੇ ਆਇਆ ਹੈ। ਖਵਾਜਾ ਆਸਿਫ ਨੇ ਕਿਹਾ ਹੈ ਕਿ ਕਸ਼ਮੀਰ, ਸਿੰਧੂ ਜਲ ਸੰਧੀ (IWT) ਅਤੇ ਅੱਤਵਾਦ ਭਾਰਤ ਨਾਲ ਮੁੱਖ ਮੁੱਦੇ ਹਨ ਅਤੇ ਭਵਿੱਖ ਵਿਚ ਗੁਆਂਢੀ ਦੇਸ਼ ਨਾਲ ਕਿਸੇ ਵੀ ਸੰਭਾਵੀ ਗੱਲਬਾਤ ਵਿੱਚ ਇਨ੍ਹਾਂ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕਦੀ ਹੈ। ਆਸਿਫ ਨੇ ਇਹ ਟਿੱਪਣੀ ਉਦੋਂ ਕੀਤੀ, ਜਦੋਂ ਉਨ੍ਹਾਂ ਨੂੰ ਭਾਰਤ ਨਾਲ ਹੋਈ ਜੰਗਬੰਦੀ 'ਤੇ ਸਹਿਮਤੀ ਦੇ ਬਾਅਦ ਭਾਰਤ ਨਾਲ ਬਕਾਇਆ ਮੁੱਦਿਆਂ ਨਾਲ ਨਜਿੱਠਣ ਬਾਰੇ ਪੁੱਛਿਆ ਗਿਆ ਸੀ। ਜੰਗਬੰਦੀ 'ਤੇ ਬਣੀ ਸਹਿਮਤੀ ਮੁਤਾਬਕ ਤੁਰੰਤ ਪ੍ਰਭਾਵ ਨਾਲ ਜ਼ਮੀਨ, ਹਵਾ ਅਤੇ…