09
May
ਚੰਡੀਗੜ੍ਹ, 9 ਮਈ 2025 : ਚੰਡੀਗੜ੍ਹ ਵਿੱਚ ਸੁਰੱਖਿਆ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਸ਼ਾਸਨ ਨੇ ਦੋ ਮਹੱਤਵਪੂਰਕ ਹੁਕਮ ਜਾਰੀ ਕਰ ਦਿੱਤੇ ਹਨ। ਇਹ ਦੋਵੇਂ ਹੁਕਮ ਭਾਰਤੀਆ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਜਾਰੀ ਕੀਤੇ ਗਏ ਹਨ ਅਤੇ ਇਹ 9 ਮਈ ਤੋਂ ਲਾਗੂ ਹੋ ਕੇ 7 ਜੁਲਾਈ 2025 ਤੱਕ ਪ੍ਰਭਾਵੀ ਰਹਿਣਗੇ। ਉਕਤ ਹੁਕਮਾਂ ਅਨੁਸਾਰ ਆਤਿਸ਼ਬਾਜ਼ੀ, ਫਟਾਕਿਆਂ ਅਤੇ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਵਰਗੀਆਂ ਗਤੀਵਿਧੀਆਂ ’ਤੇ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਵੱਲੋਂ ਜਾਰੀ ਕੀਤੇ ਪਹਿਲੇ ਹੁਕਮ ਵਿੱਚ ਆਖਿਆ ਗਿਆ ਕਿ ਚੰਡੀਗੜ੍ਹ ਵਿੱਚ ਹੁਣ ਕਿਸੇ ਵੀ ਵਿਆਹ, ਧਾਰਮਿਕ ਸਮਾਰੋਹ ਜਾਂ ਹੋਰ ਕਿਸੇ ਵੀ ਤਿਉਹਾਰ ਦੌਰਾਨ ਆਤਿਸ਼ਬਾਜ਼ੀ ਜਾਂ…