05
Apr
ਬੈਟਰੀ ਤਕਨੀਕ ਨੇ ਪਿਛਲੇ ਕੁਝ ਦਹਾਕਿਆਂ 'ਚ ਜ਼ਬਰਦਸਤ ਪ੍ਰਗਤੀ ਕੀਤੀ ਹੈ। ਅੱਜ ਅਸੀਂ ਅਜਿਹੇ ਪਾਵਰਬੈਂਕ ਦੇਖ ਰਹੇ ਹਾਂ ਜਿਨ੍ਹਾਂ 'ਚ ਸੋਡੀਅਮ-ਆਇਨ ਸੈੱਲ ਦਾ ਇਸਤੇਮਾਲ ਹੋ ਰਿਹਾ ਹੈ। ਹਾਲਾਂਕਿ, ਆਧੁਨਿਕ ਬੈਟਰੀਆਂ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮੇਂ ਤਕ ਚੱਲਦੀਆਂ ਹਨ ਪਰ ਅਜਿਹੀ ਬੈਟਰੀ ਜੋ ਇਕ ਵਾਰ ਚਾਰਜ ਹੋਣ ਤੋਂ ਬਾਅਦ ਦਹਾਕਿਆਂ ਤਕ ਚੱਲੇ, ਅਜੇ ਤਕ ਸਿਰਫ ਸਾਇੰਸ ਫਿਕਸ਼ਨ ਦਾ ਹਿੱਸਾ ਹੀ ਮੰਨੀ ਜਾਂਦੀ ਸੀ ਪਰ ਹੁਣ ਇਹ ਕਲਪਨਾ ਹਕੀਕਤ ਬਣ ਸਕਦੀ ਹੈ। Popular Mechanics ਦੀ ਇਕ ਰਿਪੋਰਟ ਮੁਤਾਬਕ, ਇਕ ਚੀਨੀ ਬੈਟਰੀ ਕੰਪਨੀ Betavolt ਨੇ ਹਾਲ ਹੀ 'ਚ ਇਕ ਸਿੱਕੇ ਦੇ ਆਕਾਰ ਦੀ ਨਿਊਕਲੀਅਰ ਬੈਟਰੀ ਪੇਸ਼ ਕੀਤੀ ਹੈ, ਜਿਸਦਾ ਨਾਂ BV100 ਹੈ।…