09
Aug
ਸ਼੍ਰੀਨਗਰ/ਜੰਮੂ,- ਪਵਿੱਤਰ ਅਮਰਨਾਥ ਧਾਮ ’ਚ ਸਾਉਣ ਮਹੀਨੇ ਦੀ ਪੂਰਨਮਾਸ਼ੀ ’ਤੇ ਭਗਵਾਨ ਸ਼ਿਵ ਅਤੇ ਪਾਰਵਤੀ ਦੇ ਸਵਰੂਪ ਦੋਵਾਂ ਛੜੀਆਂ ਦੀ ਵੈਦਿਕ ਮੰਤਰ ਉਚਾਰਣ ਨਾਲ ਪੂਜਾ ਕੀਤੀ ਗਈ। ਸ਼ਨੀਵਾਰ ਸਵੇਰੇ ਪੰਚਤਰਣੀ ਤੋਂ ਪਵਿੱਤਰ ਛੜੀ ਮੁਬਾਰਕ ਅਮਰਨਾਥ ਧਾਮ ਲਈ ਰਵਾਨਾ ਹੋਈ ਅਤੇ ਜਿਸ ਸਥਾਨ ’ਤੇ ਬਾਬਾ ਬਰਫਾਨੀ ਬਿਰਾਜਮਾਨ ਹੁੰਦੇ ਹਨ, ਉੱਥੇ ਇਨ੍ਹਾਂ ਪਵਿੱਤਰ ਛੜੀਆਂ ਦੀ ਪੂਜਾ ਦੇ ਨਾਲ ਹੀ 3 ਜੁਲਾਈ ਨੂੰ ਸ਼ੁਰੂ ਹੋਈ ਸਾਲਾਨਾ ਅਮਰਨਾਥ ਯਾਤਰਾ ਸੰਪੰਨ ਹੋ ਗਈ। ਪਹਿਲਗਾਮ ’ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਿਆਸ ਲਾਏ ਜਾ ਰਹੇ ਸਨ ਕਿ ਇਸ ਹਮਲੇ ਦਾ ਯਾਤਰਾ ’ਤੇ ਅਸਰ ਪਵੇਗਾ ਪਰ ਇਸ ਦੇ ਬਾਵਜੂਦ ਦੇਸ਼ ਦੇ ਕੋਨੇ-ਕੋਨੇ ਤੋਂ ਆਏ 4.20 ਲੱਖ…