26
Mar
ਬਰੇਸ਼ੀਆ- ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਵਹਿਮਾਂ ਭਰਮਾਂ, ਊਚ-ਨੀਚ ਤੇ ਅਡੰਬਰਬਾਦ ਦੇ ਵਿਰੋਧ ਦੀ ਗੱਲ ਜਿਸ ਬੇਬਾਕੀ ਤੇ ਨਿਡਰਤਾ ਨਾਲ ਗੱਲ ਕਰਦਿਆਂ ਅਕਾਲ ਪੁਰਖ ਦੀ ਉਸਤਤਿ ਕਰਨ ਲਈ ਪ੍ਰੇਰਿਆ ਹੈ ਉਸ ਨੇ ਮੌਕੇ ਦੀਆਂ ਹਾਕਮ ਜਮਾਤਾਂ ਨੂੰ ਸਮਾਜ ਵਿੱਚੋਂ ਬੇਪਰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਤੇ ਅੱਜ ਅਸੀਂ ਉਹਨਾਂ ਦੀ ਬਦੌਲਤ ਹੀ ਸਮਾਜ ਵਿੱਚ ਬਰਾਬਰਤਾ ਦੇ ਹੱਕ ਲੈਣ ਦੀ ਗੱਲ ਕਰਨ ਜੋਗੇ ਹੋਏ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ (ਬਰੇਸ਼ੀਆ) ਦੇ ਸੰਗਤ ਵੱਲੋਂ ਸਰਬਸਮੰਤੀ ਨਾਲ ਚੁਣੇ ਮੁੱਖ ਸੇਵਾਦਾਰ ਅਨਿਲ ਕੁਮਾਰ ਤੇ ਹੋਰ ਚੁਣੇ ਮੈਂਬਰਾਨ ਸਾਹਿਬਾਨ ਨੇ ਕੀਤਾ। …