02
Aug
ਪੱਟੀ : ਸਥਾਨਕ ਸ਼ਹਿਰ ਦੇ ਵਾਰਡ ਨੰ. 11 ਪੱਟੀ ਵਿਖੇ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਵਿਚ ਕਮਰੇ ਅੰਦਰ ਬੈੱਡ 'ਤੇ ਪਏ 14 ਦਿਨਾਂ ਦੇ ਲੜਕੇ ਉਪਰ ਲੈਂਟਰ ਦਾ ਟੁੱਕੜਾ ਟੁੱਟ ਕੇ ਡਿੱਗ ਗਿਆ। ਇਸ ਹਾਦਸੇ ਵਿਚ ਮਾਸੂਮ ਬੱਚੇ ਦੀ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਸੁਖਮਨ ਸਿੰਘ (14 ਦਿਨਾਂ) ਦੇ ਪਿਤਾ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਸੁਖਮਨ ਅਤੇ ਉਸ ਦੀ ਮਾਤਾ ਆਬੀਆ ਦੋਵੇਂ ਆਪਣੇ ਕਮਰੇ ਵਿਚ ਪਏ ਸਨ ਕਿ ਅਚਾਨਕ ਛੱਤ ਦਾ ਲੈਂਟਰ ਦਾ ਕੁੱਝ ਹਿੱਸਾ ਟੁੱਟ ਗਿਆ ਅਤੇ ਇਹ ਟੁੱਕੜੇ ਬੱਚੇ ਦੇ ਸਿਰ ਅਤੇ ਉਸ ਦੀ ਮਾਤਾ ਆਬੀਆ ਦੇ ਉਪਰ ਡਿੱਗ ਪਏ। ਇਸ 'ਤੇ 14…