Cm sukhvinder sukhu

ਹਿਮਾਚਲ ਰੋਡਵੇਜ਼ ਵੱਲੋਂ ਪੰਜਾਬ ’ਚ 10 ਰੂਟਾਂ ’ਤੇ ਸੇਵਾਵਾਂ ਮੁਅੱਤਲ

ਹਿਮਾਚਲ ਰੋਡਵੇਜ਼ ਵੱਲੋਂ ਪੰਜਾਬ ’ਚ 10 ਰੂਟਾਂ ’ਤੇ ਸੇਵਾਵਾਂ ਮੁਅੱਤਲ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਬੀਤੇ ਦਿਨ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ’ਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੋਸਟਰ ਚਿਪਕਾਉਣ ਅਤੇ ਖਰੜ ਵਿੱਚ ਬੱਸ ਦੀ ਕੀਤੀ ਗਈ ਕਥਿਤ ਭੰਨ-ਤੋੜ ਤੋਂ ਬਾਅਦ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚਆਰਟੀਸੀ) ਨੇ ਪੰਜਾਬ ਵਿੱਚ 10 ਰੂਟਾਂ ’ਤੇ ਆਪਣੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਦੇ ਮੁਹਾਲੀ, ਹੁਸ਼ਿਆਰਪੁਰ, ਪਠਾਨਕੋਟ, ਜਲੰਧਰ ਤੇ ਅੰਮ੍ਰਿਤਸਰ ਵਰਗੇ ਇਲਾਕਿਆਂ ਵਿੱਚ ਦਰਜਨਾਂ ਬੱਸਾਂ ਰੋਜ਼ਾਨਾ ਆਉਂਦੀਆਂ ਸਨ ਪਰ ਹੁਣ ਹਿਮਾਚਲ ਰੋਡਵੇਜ਼ ਨੇ ਪੰਜਾਬ ਦੇ 10 ਰੂਟਾਂ ’ਤੇ ਆਪਣੀਆਂ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਹੁਣ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਸਿਰਫ਼ ਚੰਡੀਗੜ੍ਹ ਤੱਕ ਹੀ ਆ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ…
Read More