18
Mar
ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਦੇਸ਼ ਦਾ ਨਾਂ 'ਭਾਰਤ' ਕਰਨ ਦੀ ਮੰਗ ਸਬੰਧੀ ਛੇਤੀ ਫੈਸਲਾ ਲਿਆ ਜਾਵੇ। ਅਦਾਲਤ ਨੇ ਕਿਹਾ ਕਿ 2020 ਵਿੱਚ ਸੁਪਰੀਮ ਕੋਰਟ ਨੇ ਵੀ ਇਹ ਮਾਮਲਾ ਕੇਂਦਰ ਦੇ ਹਵਾਲੇ ਕੀਤਾ ਸੀ, ਪਰ ਅਜੇ ਤਕ ਕੋਈ ਫੈਸਲਾ ਨਹੀਂ ਹੋਇਆ। ਪਟੀਸ਼ਨ ਵਿੱਚ ਦੱਸਿਆ ਗਿਆ ਕਿ 'ਇੰਡੀਆ' ਨਾਂ ਯੂਨਾਨੀ ਸ਼ਬਦ 'ਇੰਡੀਕਾ' ਤੋਂ ਆਇਆ ਹੈ, ਜੋ ਕਿ ਗੁਲਾਮੀ ਦਾ ਪ੍ਰਤੀਕ ਹੈ। ਮਾਮਲੇ ਵਿੱਚ ਦਲੀਲ ਦਿੱਤੀ ਗਈ ਕਿ ਸੰਵਿਧਾਨ ਦੀ ਧਾਰਾ 1 ਵਿੱਚ ਸੋਧ ਕਰਕੇ ਸਿਰਫ਼ 'ਭਾਰਤ' ਨਾਂ ਹੀ ਰੱਖਿਆ ਜਾਣਾ ਚਾਹੀਦਾ ਹੈ, ਤਾਂ ਜੋ ਲੋਕ ਆਪਣੇ ਇਤਿਹਾਸ ਨਾਲ ਜੁੜ ਸਕਣ। ਪਟੀਸ਼ਨਕਰਤਾ ਦਾ…