24
Apr
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਜਿੱਥੇ ਕਣਕ ਦੀ ਵਾਢੀ ਤੇ ਵੇਚ ਖਰੀਦ ਚੱਲ ਰਹੀ ਹੈ ਉਥੇ ਲਗਾਤਾਰ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲਿਆ ਫਸਲਾਂ ਨੂੰ ਅੱਗ ਲੱਗਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਅਜਿਹੀ ਖਬਰ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ। ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਚੜੇਵਾਣ ਦੇ ਵਿੱਚ ਪੁੱਤਾਂ ਵਾਂਗੂ ਪਾਲੀ ਤਕਰੀਬਨ ਛੇ ਕਿੱਲੇ ਫਸਲ ਬਿਜਲੀ ਮਹਿਕਮੇ ਦੀ ਲਾਪਰਵਾਹੀ ਨਾਲ ਸੜ ਕੇ ਸਵਾਹ ਹੋ ਗਈ। ਜਿਸ ਤੇ ਕਿਸਾਨ ਕੁਲਵਿੰਦਰ ਦਾ ਕਹਿਣਾ ਸੀ ਕਿ ਮੈਂ ਤਕਰੀਬਨ ਸੱਤ ਕਿੱਲੇ ਠੇਕੇ ਤੇ ਲੈ ਕੇ ਕਣਕ ਬੀਜੀ ਸੀ ਪਰ ਬਿਜਲੀ ਮਹਿਕਮੇ ਦੀ ਲਾਪਰਵਾਹੀ ਨਾਲ ਮੇਰੀ ਕਣਕ…
