07
May
ਹਾਲ ਹੀ ਵਿਚ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਜਨਤਾ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਸਮਿਥ ਨੇ ਕਿਹਾ ਕਿ ਅੱਜ ਮੈਂ ਤੁਹਾਡੇ ਨਾਲ ਅਲਬਰਟਾ ਅਤੇ ਕੈਨੇਡਾ ਦੇ ਭਵਿੱਖ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਸਮਿਥ ਨੇ ਮੌਜੂਦਾ ਸਰਕਾਰ ਅਤੇ ਐਨ.ਡੀ.ਪੀ ਨੀਤੀਆਂ ਦਾ ਖੁੱਲ੍ਹ ਕੇ ਵਿਰੋਧ ਕੀਤਾ। ਸਮਿਥ ਮੁਤਾਬਕ ਜਦੋਂ ਤੱਕ ਓਟਾਵਾ ਸਾਡੇ ਸਰੋਤਾਂ ਨੂੰ ਰੋਕਨਾ, ਸਾਡੀ ਆਰਥਿਕਤਾ ਨੂੰ ਤਬਾਹ ਕਰਨਾ ਅਤੇ ਸਾਡੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਨਾ ਜਾਰੀ ਰੱਖਦਾ ਉਦੋਂ ਤੱਕ ਅਲਬਰਟਾ ਵਾਸੀ ਚੁੱਪ ਨਹੀਂ ਬੈਠਣਗੇ। ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਿਆਨ ਪਿਛਲੇ ਦਹਾਕੇ ਦੌਰਾਨ ਓਟਾਵਾ ਦੁਆਰਾ ਅਲਬਰਟਾ ਵਿੱਚ ਕੀਤੀ ਗਈ ਤਬਾਹੀ ਦੀ ਮੁਰੰਮਤ 'ਤੇ ਹੋਵੇਗਾ…