28
Mar
ਸੁਲਤਾਨਪੁਰ ਲੋਧੀ -ਡਡਵਿੰਡੀ-ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਇਲਾਕੇ ਵਿਚ ਸਾਲ 2025–26 ਦੌਰਾਨ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਸਾਈਬਰ ਕ੍ਰਾਈਮ ਬ੍ਰਾਂਚ ਕੋਲ ਆਨਲਾਈਨ ਠੱਗੀ ਦੀਆਂ ਹਰ ਮਹੀਨੇ ਦਰਜਨਾਂ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ ਅਤੇ ਸਾਲ ਭਰ ਵਿਚ ਇਹ ਗਿਣਤੀ ਸੈਂਕੜਿਆਂ ਵਿਚ ਪਹੁੰਚ ਰਹੀ ਹੈ। ਸਾਈਬਰ ਠੱਗਾਂ ਵੱਲੋਂ ਵਰਤੇ ਜਾ ਰਹੇ ਨਵੇਂ ਨਵੇਂ ਤੌਰ-ਤਰੀਕੇ ਵੀ ਕਾਫ਼ੀ ਚਲਾਕੀ ਭਰੇ ਹਨ। ਠੱਗ ਪਹਿਲਾਂ ਫੇਸਬੁੱਕ, ਇੰਸਟਾਗ੍ਰਾਮ, ਵਟਸਐੱਪ ਅਤੇ ਡੇਟਿੰਗ ਐਪਸ ਰਾਹੀਂ ਲੋਕਾਂ ਨਾਲ ਦੋਸਤੀ ਬਣਾਉਂਦੇ ਹਨ। ਕੁਝ ਸਮੇਂ ਬਾਅਦ ਇਹ ਦੋਸਤੀ ਨੂੰ ਪਿਆਰ ਵਿਚ ਬਦਲ ਕੇ ਭਰੋਸਾ ਜਿੱਤਦੇ ਹਨ ਅਤੇ…
