15
Mar
ਨਵੀਂ ਦਿੱਲੀ: ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਕ੍ਰਿਕਟ ਤੋਂ ਬਾਅਦ ਹੁਣ ਫਿਲਮੀ ਦੁਨੀਆ ਵਿੱਚ ਵੀ ਧਮਾਲ ਮਚਾਉਣ ਲਈ ਤਿਆਰ ਹਨ। ਉਹ ਨਿਰਦੇਸ਼ਕ ਵੈਂਕੀ ਕੁਡੂਮੁਲਾ ਦੀ ਆਉਣ ਵਾਲੀ ਤੇਲਗੂ ਐਕਸ਼ਨ-ਡਰਾਮਾ ਫਿਲਮ 'ਰੌਬਿਨ ਹੁੱਡ' ਵਿੱਚ ਨਜ਼ਰ ਆਉਣਗੇ। ਵਾਰਨਰ ਨੇ ਕਿਹਾ ਕਿ ਉਹ ਇਸ ਫਿਲਮ ਵਿੱਚ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹੈ। ਸ਼ਨੀਵਾਰ ਨੂੰ, ਪ੍ਰੋਡਕਸ਼ਨ ਹਾਊਸ ਮਿਥਰੀ ਮੂਵੀ ਮੇਕਰਸ ਨੇ ਟਵਿੱਟਰ 'ਤੇ ਡੇਵਿਡ ਵਾਰਨਰ ਦੇ ਪੋਸਟਰ ਨੂੰ ਜਾਰੀ ਕਰਕੇ ਭਾਰਤੀ ਸਿਨੇਮਾ ਵਿੱਚ ਡੈਬਿਊ ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ। ਉਹਨਾਂ ਨੇ ਲਿਖਿਆ,"ਜ਼ਮੀਨ 'ਤੇ ਚਮਕਣ ਅਤੇ ਆਪਣੀ ਪਛਾਣ ਬਣਾਉਣ ਤੋਂ ਬਾਅਦ, ਹੁਣ ਡੇਵਿਡ ਵਾਰਨਰ ਲਈ ਸਿਲਵਰ ਸਕ੍ਰੀਨ 'ਤੇ ਚਮਕਣ ਦਾ ਸਮਾਂ ਆ…