13
Oct
ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤਜਰਬੇਕਾਰ ਆਲਰਾਊਂਡਰ ਯੁਵਰਾਜ ਸਿੰਘ ਆਈਪੀਐਲ 2027 ਲਈ ਦਿੱਲੀ ਕੈਪੀਟਲਜ਼ ਕੋਚਿੰਗ ਸਟਾਫ ਦਾ ਹਿੱਸਾ ਹੋਣਗੇ। ਫਰੈਂਚਾਇਜ਼ੀ ਨੇ ਉਨ੍ਹਾਂ ਨੂੰ ਸਹਾਇਕ ਅਤੇ ਬੱਲੇਬਾਜ਼ੀ ਕੋਚ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਯੁਵਰਾਜ ਦੇ ਕਰੀਅਰ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਕਿਸੇ ਆਈਪੀਐਲ ਟੀਮ ਨੂੰ ਕੋਚਿੰਗ ਦੇਣਗੇ। ਇਸ ਤੋਂ ਪਹਿਲਾਂ, ਦਿੱਲੀ ਕੈਪੀਟਲਜ਼ ਨੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਸੀ। ਹੁਣ, ਯੁਵਰਾਜ ਉਨ੍ਹਾਂ ਨਾਲ ਮਿਲ ਕੇ ਪਹਿਲੀ ਵਾਰ ਟੀਮ ਨੂੰ ਆਈਪੀਐਲ ਚੈਂਪੀਅਨ ਬਣਾਉਣ ਵਿੱਚ ਮਦਦ ਕਰਨਗੇ। ਯੁਵਰਾਜ ਸਿੰਘ ਆਪਣੇ ਹਮਲਾਵਰ ਬੱਲੇਬਾਜ਼ੀ ਸ਼ੈਲੀ ਅਤੇ ਵੱਡੇ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਜਾਣੇ…
