28
Jan
ਲੁਧਿਆਣਾ : ਢੰਡਾਰੀ ਕਲਾਂ ਇਲਾਕੇ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ 14 ਸਾਲ ਦੀ ਨਾਬਾਲਗਾ ਲੜਕੀ ਨੇ ਸ਼ੱਕੀ ਹਾਲਾਤ ’ਚ ਫਾਹਾ ਲਗਾ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ। ਘਟਨਾ ਦੁਰਗਾ ਕਾਲੋਨੀ ਦੀ ਹੈ ਜਿੱਥੇ 8ਵੀਂ ਜਮਾਤ ’ਚ ਪੜ੍ਹਨ ਵਾਲੀ ਵਿਦਿਆਰਥਣ ਦੀ ਮੌਤ ਦੀ ਖਬਰ ਸੁਣਦੇ ਹੀ ਪੂਰੇ ਮੁਹੱਲੇ ’ਚ ਮਾਤਮ ਛਾ ਗਿਆ। ਜਿਵੇਂ ਹੀ ਪਰਿਵਾਰ ਵਾਲਿਆਂ ਨੂੰ ਲੜਕੀ ਵੱਲੋਂ ਚੁੱਕੇ ਇਸ ਖੌਫਨਾਕ ਕਦਮ ਦਾ ਪਤਾ ਲੱਗਿਆ ਘਰ ’ਚ ਚੀਕ ਚਿਹਾੜਾ ਮਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫੋਕਲ ਪੁਆਇੰਟ ਦੇ ਅਧੀਨ ਪੈਂਦੀ ਚੌਕੀ ਢੰਡਾਰੀ ਦੀ ਪੁਲਸ ਟੀਮ ਤੁਰੰਤ ਮੌਕੇ ’ਤੇ ਪੁੱਜੀ। ਪੁਲਸ ਨੇ ਘਟਨਾ ਸਥਾਨ ਦਾ ਬਾਰੀਕੀ ਨਾਲ…
