20
May
ਚੰਡੀਗੜ੍ਹ : ਸਨਰਾਈਜ਼ਰਜ਼ ਹੈਦਰਾਬਾਦ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਹੋਏ ਦਿਲਚਸਪ ਮੈਚ ਤੋਂ ਬਾਅਦ ਇੱਕ ਵੱਡਾ ਵਿਵਾਦ ਸਾਹਮਣੇ ਆਇਆ ਹੈ। ਲਖਨਊ ਦੇ ਸਪਿਨਰ ਦਿਗਵੇਸ਼ ਰਾਠੀ 'ਤੇ ਮੈਦਾਨ 'ਤੇ ਹੋਈ ਤਿੱਖੀ ਬਹਿਸ ਅਤੇ ਟਕਰਾਅ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੱਕ ਮੈਚ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਉਸਦੀ ਮੈਚ ਫੀਸ ਦਾ 50 ਪ੍ਰਤੀਸ਼ਤ ਵੀ ਕੱਟ ਲਿਆ ਗਿਆ ਹੈ। ਉਹ ਹੁਣ ਗੁਜਰਾਤ ਟਾਈਟਨਜ਼ ਖਿਲਾਫ ਅਗਲੇ ਮੈਚ ਵਿੱਚ ਲਖਨਊ ਲਈ ਨਹੀਂ ਖੇਡ ਸਕੇਗਾ। ਇਸ ਵਿਵਾਦ ਵਿੱਚ ਸਨਰਾਈਜ਼ਰਜ਼ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। ਅਭਿਸ਼ੇਕ ਦੀ ਮੈਚ ਫੀਸ ਦਾ 25 ਪ੍ਰਤੀਸ਼ਤ ਕੱਟ ਲਿਆ ਗਿਆ ਹੈ।…