21
Aug
ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਡੋਡਾ ਗਣੇਸ਼ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਏਬੀ ਡਿਵਿਲੀਅਰਜ਼ ਦੇ ਹਾਲੀਆ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਡਿਵਿਲੀਅਰਜ਼ ਨੇ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਵਿਦੇਸ਼ੀ ਹਾਲਾਤਾਂ ਵਿੱਚ ਕੋਹਲੀ ਦਾ ਪ੍ਰਦਰਸ਼ਨ ਤੇਂਦੁਲਕਰ ਨਾਲੋਂ ਬਿਹਤਰ ਰਿਹਾ ਹੈ। ਡਿਵਿਲੀਅਰਜ਼ ਦਾ ਮੰਨਣਾ ਹੈ ਕਿ ਸਚਿਨ ਤੇਂਦੁਲਕਰ ਨੇ ਉਪ-ਮਹਾਂਦੀਪ ਦੇ ਬੱਲੇਬਾਜ਼ਾਂ ਲਈ ਵਿਦੇਸ਼ਾਂ ਵਿੱਚ ਸਫਲ ਹੋਣ ਦਾ ਰਸਤਾ ਤਿਆਰ ਕੀਤਾ, ਪਰ ਵਿਰਾਟ ਕੋਹਲੀ ਨੇ ਇਸ ਪੱਧਰ ਨੂੰ ਹੋਰ ਵੀ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਚਿਨ ਪਹਿਲੇ ਬੱਲੇਬਾਜ਼ਾਂ ਵਿੱਚੋਂ ਇੱਕ ਸੀ ਜਿਸਨੇ ਸਾਬਤ ਕੀਤਾ ਕਿ ਉਪ-ਮਹਾਂਦੀਪ ਦੇ ਖਿਡਾਰੀ…
