18
Jan
ਨੈਸ਼ਨਲ ਟਾਈਮਜ਼ ਬਿਊਰੋ :- ਦੇਹਰਾਦੂਨ ਦੇ ਸਰਕਾਰੀ ਦੂਨ ਮੈਡੀਕਲ ਕਾਲਜ (Doon Medical College) ਵਿੱਚ ਰੈਗਿੰਗ ਅਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਕਾਲਜ ਦੇ 2025 ਬੈਚ ਦੇ ਇੱਕ ਜੂਨੀਅਰ ਵਿਦਿਆਰਥੀ ਨੇ ਇਲਜ਼ਾਮ ਲਗਾਇਆ ਹੈ ਕਿ ਸੀਨੀਅਰ ਵਿਦਿਆਰਥੀਆਂ ਨੇ ਉਸ 'ਤੇ ਬੁਰੀ ਤਰ੍ਹਾਂ ਹਮਲਾ ਅਤੇ ਉਸ ਨੂੰ ਬੈਲਟਾਂ ਤੇ ਚੱਪਲਾਂ ਨਾਲ ਬੁਰੀ ਤਰ੍ਹਾਂ ਕੁੱਟਿਆ। ਪੀੜਤ ਨੇ ਕਾਲਜ ਪ੍ਰਸ਼ਾਸਨ ਅਤੇ ਮੁੱਖ ਵਾਰਡਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਵਿਦਿਆਰਥੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ 2024 ਅਤੇ 2023 ਬੈਚ ਦੇ ਦੋ ਸੀਨੀਅਰ ਵਿਦਿਆਰਥੀਆਂ ਨੇ ਪਹਿਲਾਂ ਉਸ 'ਤੇ ਹੋਸਟਲ ਵਿੱਚ ਹਮਲਾ ਕੀਤਾ ਅਤੇ ਫਿਰ ਕੈਂਪਸ ਦੇ ਬਾਹਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ ਕਿ ਸੀਨੀਅਰ…
