20
Jun
ਹਰਚੋਵਾਲ/ਗੁਰਦਾਸਪੁਰ- ਹਰਚੋਵਾਲ 'ਚ ਨਹਿਰ ਟੁੱਟਣ ਨਾਲ ਦਰਜਨਾਂ ਤੋਂ ਵੱਧ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਦੇ ਖੇਤਾਂ 'ਚ ਰੇਤਾਂ ਚੜ੍ਹ ਜਾਣ ਫਸਲ ਤਬਾਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਜਾਣਕਾਰੀ ਅਨੁਸਾਰ ਤੁਗਲਵਾਲ ਹੈਡ ਤੋਂ ਨਿਕਲਦੀ ਨਹਿਰ ਜੋ ਹਰਚੋਵਾਲ ਤੋਂ ਵੱਖ-ਵੱਖ ਪਿੰਡਾਂ 'ਚ ਨਿਕਲਦੀ ਹੈ ਪਰ ਅਚਾਨਕ ਨਹਿਰ ਵਿੱਚ ਵੱਡਾ ਪਾੜ ਪੈ ਗਿਆ। ਜਿਸ ਨਾਲ ਨਜ਼ਦੀਕ ਕਿਸਾਨਾਂ ਵੱਲੋਂ ਬੀਜੀਆਂ ਝੋਨੇ ਦੀਆਂ ਫਸਲਾਂ ਖਰਾਬ ਹੋ ਗਈਆਂ। ਕਿਸਾਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਨਾਲ ਝੋਨੇ ਦੇ ਖੇਤਾਂ ਵਿੱਚ 2 ਫੁੱਟ ਉੱਚੀ ਰੇਤਾਂ ਚੜ੍ਹ ਗਈ ਹੈ ਅਤੇ ਕਰੀਬ ਦਰਜਨ ਖੇਤਾਂ ਨੂੰ ਨੁਕਸਾਨ ਹੋਇਆ ਹੈ। ਪੀੜਤ ਕਿਸਾਨਾਂ ਦਲੇਰ ਸਿੰਘ, ਮਿੱਤਰ ਸਿੰਘ ਨੇ ਦੱਸਿਆ ਕਿ ਅਸੀਂ…
