20
Jun
ਨਵੀਂ ਦਿੱਲੀ- ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਦਾ ਅੱਜ 7ਵਾਂ ਦਿਨ ਹੈ। ਇਸ ਦੇ ਨਾਲ ਭਾਰਤ ਲਈ ਤੇਲ ਦੀ ਸਪਲਾਈ ਘੱਟ ਹੋਣ ਦਾ ਖਤਰਾ ਵੱਧ ਗਿਆ ਹੈ। ਅਜਿਹੇ ’ਚ ਆਉਣ ਵਾਲੇ ਸਮੇਂ ’ਚ ਪੈਟਰੋਲ-ਡੀਜ਼ਲ ਦੀ ਕੀਮਤ ’ਤੇ ਅਸਰ ਪੈਣ ਵਾਲਾ ਹੈ। ਭਾਰਤ ਆਪਣੇ ਕੱਚੇ ਤੇਲ ਦੀਆਂ ਜ਼ਰੂਰਤਾਂ ਦਾ ਲੱਗਭਗ 80 ਫੀਸਦੀ ਕੁਵੈਤ, ਕਤਰ, ਇਰਾਕ, ਸਾਊਦੀ ਅਰਬ ਵਰਗੇ ਦੇਸ਼ਾਂ ਤੋਂ ਦਰਾਮਦ ਕਰਦਾ ਹੈ। ਅਜਿਹੇ ’ਚ ਈਰਾਨ-ਇਜ਼ਰਾਈਲ ਵਿਚਾਲੇ ਜੰਗ ਕਾਰਨ ਮਿਡਲ ਈਸਟ ਤੋਂ ਤੇਲ ਦੀ ਸਪਲਾਈ ਰੁਕਣ ਦਾ ਖਤਰਾ ਵਧਦਾ ਜਾ ਰਿਹਾ ਹੈ। ਸਿਰਫ ਤੇਲ ਹੀ ਨਹੀਂ, ਇਸ ਸੰਘਰਸ਼ ਦਾ ਅਸਰ ਭਾਰਤ ’ਚ ਸਪਲਾਈ ਹੋਣ ਵਾਲੇ ਡਰਾਈ ਫਰੂਟਸ (ਸੁੱ ਕੇ ਮੇਵੇ) ’ਤੇ…