01
May
ਲੁਧਿਆਣਾ ਸ਼ਹਿਰ 'ਚ ਟ੍ਰੈਫਿਕ ਨਿਯਮਾਂ ਦੀ ਪਰਵਾਹ ਨਾ ਕਰਨ ਵਾਲੇ ਸਾਵਧਾਨ ਹੋ ਜਾਣ। ਨਿਯਮ ਤੋੜਨ ’ਤੇ ਹੁਣ ਕੋਈ ਸਿਫਾਰਸ਼ ਨਹੀਂ ਚੱਲੇਗੀ ਕਿਉਂਕਿ ਚਲਾਨ ਦੀ ਕਮਾਨ ਹੁਣ ਟ੍ਰੈਫਿਕ ਪੁਲਸ ਦੀ ਤੀਜੀ ਅੱਖ ਕਰਨ ਜਾ ਰਹੀ ਹੈ। ਲੁਧਿਆਣਾ ਪੁਲਸ ਕੈਮਰਿਆਂ ਦੀ ਮਦਦ ਨਾਲ ਨਿਯਮ ਤੋੜਨ ਵਾਲਿਆਂ ਦੇ ਚਲਾਨ ਕਰਨ ਦਾ ਟ੍ਰਾਇਲ ਕਰ ਰਹੀ ਹੈ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਪੁਲਸ ਵੱਲੋਂ ਕੈਮਰਿਆਂ ਦੀ ਮਦਦ ਨਾਲ ਬਿਨਾਂ ਹੈਲਮੈੱਟ, ਰੈੱਡਲਾਈਟ ਜੰਪ, ਟ੍ਰਿੱਪਲ ਰਾਈਡਿੰਗ ਤੇ ਰੌਂਗ ਸਾਈਡ ਵਾਹਨ ਚਾਲਕਾਂ ਦੇ ਜ਼ਿਆਦਾ ਚਲਾਨ ਕੀਤੇ ਜਾ ਰਹੇ ਹਨ। ਹਾਲਾਂਕਿ ਪੁਲਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਦਾ ਵਿਧੀਪੂਰਨ ਉਦਘਾਟਨ ਅਜੇ ਕਰਵਾਇਆ ਜਾਣਾ ਹੈ, ਜਿਸ ਦੌਰਾਨ…
