Drowning

ਤਬਾਹੀ ਵਾਲਾ ਮਾਨਸੂਨ! ਹੜ੍ਹ ਕਾਰਨ ਹੁਣ ਤਕ 275 ਮੌਤਾਂ, ਕਈ ਸੜਕਾਂ ਤੇ ਪੁਲ ਤਬਾਹ

ਤਬਾਹੀ ਵਾਲਾ ਮਾਨਸੂਨ! ਹੜ੍ਹ ਕਾਰਨ ਹੁਣ ਤਕ 275 ਮੌਤਾਂ, ਕਈ ਸੜਕਾਂ ਤੇ ਪੁਲ ਤਬਾਹ

ਮੱਧ ਪ੍ਰਦੇਸ਼ ਇਸ ਸਮੇਂ ਭਾਰੀ ਬਾਰਿਸ਼ ਦੀ ਲਪੇਟ ਵਿੱਚ ਹੈ, ਜਿਸ ਕਾਰਨ ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਹੁਣ ਤੱਕ ਰਾਜ ਭਰ ਵਿੱਚ 275 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਮੌਤ ਬਿਜਲੀ ਡਿੱਗਣ, ਡੁੱਬਣ ਅਤੇ ਹਾਦਸਿਆਂ ਕਾਰਨ ਹੋਈ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ, ਪ੍ਰਸ਼ਾਸਨ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਲਗਾਤਾਰ ਅਪੀਲ ਕਰ ਰਿਹਾ ਹੈ। ਕਈ ਇਲਾਕਿਆਂ ਵਿੱਚ ਮੀਂਹ ਕਾਰਨ ਅਜੇ ਵੀ ਜਾਨੀ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ। ਮੱਧ ਪ੍ਰਦੇਸ਼ ਵਿੱਚ ਮੀਂਹ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ। ਇਸ ਸੀਜ਼ਨ ਵਿੱਚ ਹੁਣ ਤੱਕ ਲਗਭਗ 275 ਲੋਕਾਂ…
Read More
ਪਾਣੀ ਦੇ ਟੋਏ ’ਚ ਡੁੱਬਣ ਨਾਲ 5 ਸਾਲਾ ਬੱਚੇ ਦੀ ਮੌਤ

ਪਾਣੀ ਦੇ ਟੋਏ ’ਚ ਡੁੱਬਣ ਨਾਲ 5 ਸਾਲਾ ਬੱਚੇ ਦੀ ਮੌਤ

ਨੈਸ਼ਨਲ ਟਾਈਮਜ਼ ਬਿਊਰੋ :- ਮਮਦੋਟ ਬਲਾਕ ਦੇ ਪਿੰਡ ਲੱਖਾ ਸਿੰਘ ਵਾਲਾ ਵਿਖੇ ਪਾਣੀ ਦੇ ਟੋਏ ’ਚ ਡੁੱਬਣ ਨਾਲ ਕਰੀਬ 5 ਸਾਲਾ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬਰਸਾਤਾਂ ਕਾਰਨ ਗੁਰਜੀਤ ਸਿੰਘ ਦੇ ਗੁਆਂਢੀ ਨੇ ਪੱਠਿਆਂ ’ਚ ਭਰਿਆ ਪਾਣੀ ਕੱਢਣ ਲਈ ਟੋਆ ਕੱਢਿਆ ਹੋਇਆ ਸੀ ਅਤੇ ਟੋਏ ’ਚ ਕਾਫੀ ਮਾਤਰਾ ’ਚ ਪਾਣੀ ਭਰਿਆ ਹੋਇਆ ਸੀ। ਇਸ ਦੌਰਾਨ ਗੁਰਜੀਤ ਸਿੰਘ ਦਾ 5 ਸਾਲ ਦਾ ਬੱਚਾ ਅਰਮਾਨ ਸਿੰਘ ਖੇਡਦੇ ਹੋਏ ਟੋਏ ’ਚ ਡਿੱਗ ਪਿਆ। ਜਦੋਂ ਬੱਚੇ ਨੂੰ ਘਰ ’ਚ ਨਾ ਦੇਖ ਕੇ ਮਾਂ-ਪਿਓ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ…
Read More

ਸੋਸ਼ਲ ਮੀਡੀਆ ‘ਤੇ Reel ਬਣਾਉਂਦੇ ਵਾਪਰੀ ਅਜਿਹੀ ਘਟਨਾ, ਦੇਖ ਕੰਬ ਗਈ ਮੌਕੇ ‘ਤੇ ਮੌਜੂਦ ਲੋਕਾਂ ਦੀ ਰੂਹ

ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ 'ਤੇ ਰੀਲ ਬਣਾਉਣ ਦਾ ਕ੍ਰੇਜ਼ ਇੱਕ ਵਾਰ ਫਿਰ ਘਾਤਕ ਸਾਬਤ ਹੋਇਆ ਹੈ। ਪਵਨ ਤਹਿਸੀਲ ਦੇ ਚੁਲਹਾਲ ਪਿੰਡ ਨੇੜੇ ਇੱਕ ਖੇਤ ਦੇ ਤਲਾਅ ਵਿੱਚ ਡੁੱਬਣ ਨਾਲ 17 ਸਾਲਾ ਤੀਰਥਰਾਜ ਬਰਸਾਗੜੇ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਹ ਦੁਖਦਾਈ ਘਟਨਾ ਐਤਵਾਰ ਸ਼ਾਮ ਨੂੰ ਉਸ ਸਮੇਂ ਵਾਪਰੀ, ਜਦੋਂ ਤੀਰਥਰਾਜ ਆਪਣੇ ਦੋਸਤਾਂ ਨਾਲ ਸੋਸ਼ਲ ਮੀਡੀਆ ਲਈ ਵੀਡੀਓ ਬਣਾ ਰਿਹਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਰੀਲ ਬਣਾਉਂਦੇ ਸਮੇਂ ਤੀਰਥਰਾਜ ਡੂੰਘੇ ਪਾਣੀ ਵਿੱਚ ਫਿਸਲ ਗਿਆ ਅਤੇ ਡੁੱਬਣ ਲੱਗ ਪਿਆ। ਇਸ ਦੌਰਾਨ ਉਹ ਲਗਾਤਾਰ ਮਦਦ ਲਈ ਚੀਕ ਰਿਹਾ ਸੀ ਪਰ ਉਸਦੇ ਦੋਸਤਾਂ ਨੇ ਸੋਚਿਆ ਕਿ ਇਹ ਸਭ ਰੀਲ…
Read More
ਦੁੱਖ਼ਦਾਈ ਖ਼ਬਰ: ਨਾਨਕੇ ਆਈ ਖੇਡ ਰਹੀ ਕੁੜੀ ਨਾਲ ਵਾਪਰਿਆ ਭਾਣਾ, ਡੁੱਬਣ ਕਾਰਨ ਮੌਤ

ਦੁੱਖ਼ਦਾਈ ਖ਼ਬਰ: ਨਾਨਕੇ ਆਈ ਖੇਡ ਰਹੀ ਕੁੜੀ ਨਾਲ ਵਾਪਰਿਆ ਭਾਣਾ, ਡੁੱਬਣ ਕਾਰਨ ਮੌਤ

ਗੋਰਾਇਆ - ਗੋਰਾਇਆ ਦੀ ਅਮਨ ਕਾਲੋਨੀ ’ਚ ਆਪਣੇ ਨਾਨਕੇ ਆਈ ਡੇਢ ਸਾਲ ਦੀ ਬੱਚੀ ਦੀ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਗਈ।  ਜਾਣਕਾਰੀ ਅਨੁਸਾਰ ਵਿਜੇ ਕੁਮਾਰ ਦੀ ਡੇਢ ਸਾਲ ਦੀ ਬੇਟੀ ਇਸ਼ਾਨੀ, ਜੋ ਗੁਰਾਇਆ ਦੇ ਵਾਰਡ ਨੰਬਰ 2 ਅਮਨ ਕਾਲੋਨੀ ਵਿਚ ਆਪਣੇ ਨਾਨਕੇ ਆਈ ਹੋਈ ਸੀ, ਜੋ ਖੇਡਦੀ ਹੋਈ ਘਰੋਂ ਬਾਹਰ ਚਲੇ ਗਈ ਅਤੇ ਨਹਿਰ ਵਿਚ ਡਿੱਗ ਗਈ। ਨਹਿਰ ਵਿਚ ਪਾਣੀ ਆਇਆ ਹੋਣ ਕਾਰਨ ਬੱਚੀ ਨਹਿਰ ਦੇ ਪਾਣੀ ’ਚ ਡੁੱਬ ਗਈ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਚ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Read More
ਤਖਤ ਸ੍ਰੀ ਦਮਦਮਾ ਸਾਹਿਬ ਵਿਸਾਖੀ ਮੇਲੇ ਦੌਰਾਨ ਦਰਦਨਾਕ ਹਾਦਸਾ, ਅੰਮ੍ਰਿਤਧਾਰੀ ਬੱਚੇ ਦੀ ਡੁੱਬਣ ਨਾਲ ਮੌਤ

ਤਖਤ ਸ੍ਰੀ ਦਮਦਮਾ ਸਾਹਿਬ ਵਿਸਾਖੀ ਮੇਲੇ ਦੌਰਾਨ ਦਰਦਨਾਕ ਹਾਦਸਾ, ਅੰਮ੍ਰਿਤਧਾਰੀ ਬੱਚੇ ਦੀ ਡੁੱਬਣ ਨਾਲ ਮੌਤ

ਨੈਸ਼ਨਲ ਟਾਈਮਜ਼ ਬਿਊਰੋ :- ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਜੋੜ ਮੇਲੇ ਦੇ ਆਖ਼ਰੀ ਦਿਨ ਵਾਪਰੇ ਇਕ ਦਰਦਨਾਕ ਹਾਦਸੇ ’ਚ ਅੰਮ੍ਰਿਤਧਾਰੀ ਬੱਚੇ ਦੀ ਸਰੋਵਰ ’ਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚਾ ਮਾਪਿਆਂ ਦਾ ਇਕਲੌਤਾ ਪੁੱਤ ਸੀ। ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਤਖਤ ਸਾਹਿਬ ਨੇੜੇ ਬਣੇ ਪਾਵਨ ਸਰੋਵਰ ’ਚ ਇਸ਼ਨਾਨ ਕਰਨ ਦੌਰਾਨ ਇਕ ਬੱਚੇ ਦੇ ਡੁੱਬਣ ਦੀ ਘਟਨਾ ਸਾਹਮਣੇ ਆਈ। ਕੁੱਝ ਵਿਅਕਤੀਆਂ ਨੇ ਬੱਚੇ ਨੂੰ ਸਰੋਵਰ ’ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਜਸਕੀਰਤ ਸਿੰਘ (13) ਪੁੱਤਰ ਸੁਖਪਾਲ ਸਿੰਘ ਵਾਸੀ ਪਿੰਡ ਜੀਵਨ ਸਿੰਘ ਵਾਲਾ ਵਜੋਂ ਹੋਈ ਹੈ। ਦੱਸਣਯੋਗ ਹੈ ਕਿ…
Read More