Drug smuggler

ਪੰਜਾਬ ‘ਚ ਹੈਰੋਇਨ ਦੀ ਵੱਡੀ ਰਿਕਵਰੀ, 250 ਕਰੋੜ ਦੱਸੀ ਜਾ ਰਹੀ ਕੀਮਤ

ਪੰਜਾਬ ‘ਚ ਹੈਰੋਇਨ ਦੀ ਵੱਡੀ ਰਿਕਵਰੀ, 250 ਕਰੋੜ ਦੱਸੀ ਜਾ ਰਹੀ ਕੀਮਤ

ਫਿਰੋਜਪੁਰ : ਮੁੱਖ ਮੰਤਰੀ ਅਤੇ ਡੀ. ਜੀ. ਪੀ. ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ 'ਚ ਚਲਾਈ ਗਈ 'ਨਸ਼ੇ ਵਿਰੁੱਧ ਮੁਹਿੰਮ' ਤਹਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਦੀ ਪੁਲਸ ਨੇ ਇੱਕ ਨਸ਼ਾ ਤਸਕਰ ਨੂੰ ਪਾਕਿਸਤਾਨ ਤੋਂ ਮੰਗਵਾਈ ਗਈ ਕਰੀਬ 50 ਕਿੱਲੋ 14 ਗ੍ਰਾਮ ਹੈਰੋਇਨ ਦੀ ਵੱਡੀ ਖ਼ੇਪ ਸਣੇ ਸਰਹੱਦੀ ਪਿੰਡ ਰਾਓ ਕੇ ਹਿਠਾੜ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਹੈਰੋਇਨ ਦੀ ਡਲਿਵਰੀ ਲੈ ਕੇ ਪੰਜਾਬ ਨੰਬਰ ਦੀ ਕਾਰ 'ਤੇ ਜਾ ਰਿਹਾ ਸੀ। ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਨੂੰ ਇਸ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਟੀਮ ਨੇ ਉਸ ਨੂੰ…
Read More
12 ਕਿਲੋ ਤੋਂ ਵੱਧ ਹੈਰੋਇਨ ਤੇ 25 ਲੱਖ ਦੀ ਡਰਗ ਮਨੀ ਸਣੇ ਤਿੰਨ ਨਸ਼ਾ ਤਸਕਰ ਗ੍ਰਿਫਤਾਰ

12 ਕਿਲੋ ਤੋਂ ਵੱਧ ਹੈਰੋਇਨ ਤੇ 25 ਲੱਖ ਦੀ ਡਰਗ ਮਨੀ ਸਣੇ ਤਿੰਨ ਨਸ਼ਾ ਤਸਕਰ ਗ੍ਰਿਫਤਾਰ

ਫਿਰੋਜ਼ਪੁਰ : ਪੰਜਾਬ ਪੁਲਸ ਪੰਜਾਬ ਸਰਕਾਰ ਦੇ ਸੁਪਨੇ ਪੰਜਾਬ ਨੂੰ ਨਸ਼ਾ ਮੁਕਤ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਲਗਾਤਾਰ ਨਸ਼ਾ ਤਸਕਰਾਂ ਨੂੰ ਨਸ਼ੇ ਦੀ ਵੱਡੀ ਖੇਪ ਦੇ ਨਾਲ ਫੜਨ ਵਿੱਚ ਸਫਲਤਾ ਹਾਸਲ ਕਰ ਰਹੀ ਹੈ। ਇਸ ਮੁਹਿੰਮ ਨੂੰ ਕਾਮਯਾਬ ਕਰਨ ਦੇ ਲਈ ਫਿਰੋਜ਼ਪੁਰ ਪੁਲਸ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਡੇ ਨਸ਼ਾ ਤਸਕਰਾਂ ਨੂੰ ਵੱਡੀ ਨਸ਼ੇ ਦੀ ਖੇਪ ਨਾਲ ਫੜ ਚੁੱਕੀ ਹੈ। ਫਿਰੋਜ਼ਪੁਰ ਪੁਲਸ ਨੇ ਇੱਕ ਵਾਰ ਫਿਰ ਅੱਜ ਤਿੰਨ ਨਸ਼ਾ ਤਸਕਰਾਂ ਨੂੰ 12 ਕਿਲੋ 70 ਗ੍ਰਾਮ ਹੈਰੋਈਨ ਨਾਲ ਅਤੇ 25 ਲੱਖ 12 ਹਜ਼ਾਰ ਰੁਪਏ ਡਰਗ ਮਨੀ ਨਾਲ ਗ੍ਰਿਫਤਾਰ ਕੀਤਾ ਹੈ।  ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਫਿਰੋਜ਼ਪੁਰ…
Read More

Punjab: ਨਸ਼ਾ ਸਮੱਗਲਰ ਨੂੰ ਫੜਨ ਗਈ ਪੁਲਸ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਚੱਲ ਗਈਆਂ ਗੋਲ਼ੀਆਂ

ਨਵਾਂਸ਼ਹਿਰ - ਨਸ਼ੇ ਦੇ ਆਦੀ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਥਾਣਾ ਔੜ ਦੀ ਪੁਲਸ 'ਤੇ ਮੁਲਜ਼ਮ ਵੱਲੋਂ ਗੱਡੀ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੁਲਸ ਵੱਲੋਂ ਸਵੈ-ਰੱਖਿਆ ਵਿਚ ਕਾਰ ਦੇ ਟਾਇਰ ’ਤੇ ਫਾਇਰਿੰਗ ਵੀ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਨਰੇਸ਼ ਕੁਮਾਰੀ ਨੇ ਦੱਸਿਆ ਕਿ ਥਾਣਾ ਔੜ ਦੀ ਪੁਲਸ ਵੱਲੋਂ ਨਸ਼ਾ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਕੋਲੋਂ ਪੁੱਛਗਿੱਛ ਕਰਨ ’ਤੇ ਵੱਡੇ ਨਸ਼ਾ ਸਮੱਗਲਰ ਜੈਲੀ ਦਾ ਨਾਂ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪਤਵੰਤੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਸਮੱਗਲਰ ਦੇ ਘਰ ਗਈ ਸੀ, ਜਿਸ ’ਤੇ ਨਸ਼ਾ ਸਮੱਗਲਰਾਂ ਨੇ ਘਰ…
Read More
ਬਠਿੰਡਾ ਕੋਰਟ ਹੰਗਾਮੇ ਚ ਤਸਕਰ ਅਮਨਦੀਪ ਕੌਰ ਦੇ ਸਾਥੀ ਤੇ ਕੇਸ ਦਰਜ!

ਬਠਿੰਡਾ ਕੋਰਟ ਹੰਗਾਮੇ ਚ ਤਸਕਰ ਅਮਨਦੀਪ ਕੌਰ ਦੇ ਸਾਥੀ ਤੇ ਕੇਸ ਦਰਜ!

ਨੈਸ਼ਨਲ ਟਾਈਮਜ਼ ਬਿਊਰੋ :- ਬਠਿੰਡਾ ਪੁਲਿਸ ਦੀ ਸਾਬਕਾ ਲੇਡੀ ਕਾਂਸਟੇਬਲ ਅਮਨਦੀਪ ਕੌਰ ਦੇ ਡਰੱਗ ਤਸਕਰੀ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੀ ਨਿੱਤਰ ਚੁੱਕਿਆ ਹੈ। ਬੀਤੇ ਦਿਨ ਬਠਿੰਡਾ ਕੋਰਟ ਕੰਪਲੈਕਸ ਵਿੱਚ ਇੱਕ ਮਹਿਲਾ ਗੁਰਮੀਤ ਕੌਰ ਅਤੇ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਵਿਚਕਾਰ ਝਗੜਾ ਹੋਇਆ ਸੀ, ਜਿਸ ਨੂੰ ਲੈ ਕੇ ਮਹਿਲਾ ਕਮਿਸ਼ਨ ਨੇ ਘਟਨਾ 'ਤੇ ਸੂਮੋਟੋ ਨੋਟਿਸ ਲਿਆ ਹੈ।ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਨੇ ਡਰੱਗ ਤਸਕਰ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਉਰਫ਼ ਸੋਨੂੰ ਨੂੰ ਨਾਮਜਦ ਕਰਨ ਤੋਂ ਬਾਅਦ ਹੁਣ ਉਸ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਲਿਆ ਹੈ। ਦੱਸ ਦਈਏ ਕਿ ਬਲਵਿੰਦਰ ਸਿੰਘ, ਅਮਨਦੀਪ ਕੌਰ 'ਤੇ ਦੋਸ਼ ਲਗਾਉਣ ਵਾਲੀ ਔਰਤ…
Read More

ਤਰਨਤਾਰਨ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਹੈਰੋਇਨ ਸਣੇ 2 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

ਤਰਨਤਾਰਨ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ, ਤਰਨਤਾਰਨ ਪੁਲਸ ਨੇ 6 ਕਿਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਦੀਪ ਸਿੰਘ ਉਰਫ਼ ਦੀਪ ਅਤੇ ਹਰਜੀਤ ਸਿੰਘ ਦੋਵੇਂ ਵਾਸੀ ਪਿੰਡ ਠੱਠੀ ਸੋਹਲ, ਤਰਨਤਾਰਨ ਵਜੋਂ ਹੋਈ ਹੈ। ਹੈਰੋਇਨ ਬਰਾਮਦ ਕਰਨ ਤੋਂ ਇਲਾਵਾ, ਪੁਲਸ ਟੀਮਾਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੀ ਜਾ ਰਹੀ ਉਨ੍ਹਾਂ ਦੀ ਸਵਿਫਟ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ। ਡੀ.ਜੀ.ਪੀ…
Read More
Mohali SSP: ਪੰਜਾਬ ਪੁਲਿਸ ਦੀ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ

Mohali SSP: ਪੰਜਾਬ ਪੁਲਿਸ ਦੀ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ

ਮੋਹਾਲੀ, 7 ਮਾਰਚ: ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ ਵਿੱਚ, ਮੋਹਾਲੀ ਦੇ ਐਸਐਸਪੀ ਦੀਪਕ ਪਾਰੀਕ ਨੇ ਐਲਾਨ ਕੀਤਾ ਹੈ ਕਿ ਵੱਡੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਪਛਾਣ ਕੀਤੀ ਗਈ ਹੈ, ਅਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਹਨ। ਪੁਲਿਸ, ਸਿਵਲ ਵਿਭਾਗ ਦੇ ਸਹਿਯੋਗ ਨਾਲ, ਬੱਚਿਆਂ ਨੂੰ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਨੂੰ ਢਾਹ ਰਹੀ ਹੈ। ਪਿਛਲੇ ਸਾਲ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਇਕੱਲੇ ਮੋਹਾਲੀ ਵਿੱਚ ਲਗਭਗ 350 ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਅਤੇ 450 ਤੋਂ ਵੱਧ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਗਤੀਵਿਧੀਆਂ ਨੂੰ…
Read More
ਮੋਗਾ ਪੁਲਸ ਦੀ ਵੱਡੀ ਕਾਰਵਾਈ! ਨਸ਼ਾ ਤਸਕਰਾਂ ਦੀ 1 ਕਰੋੜ 35 ਲੱਖ 54 ਹਜ਼ਾਰ ਦੀ ਪ੍ਰਾਪਰਟੀ ਸੀਜ਼

ਮੋਗਾ ਪੁਲਸ ਦੀ ਵੱਡੀ ਕਾਰਵਾਈ! ਨਸ਼ਾ ਤਸਕਰਾਂ ਦੀ 1 ਕਰੋੜ 35 ਲੱਖ 54 ਹਜ਼ਾਰ ਦੀ ਪ੍ਰਾਪਰਟੀ ਸੀਜ਼

ਮੋਗਾ : ਮੋਗਾ ਪੁਲਸ ਵੱਲੋਂ ਮਾੜੇ ਅੰਸਰਾਂ ਦੇ ਉੱਪਰ ਲਗਾਤਾਰ ਸ਼ਿੰਕਜਾ ਕੱਸਿਆ ਜਾ ਰਿਹਾ ਹੈ। ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨੂੰ ਸੀਜ਼ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਮੋਗਾ ਜ਼ਿਲ੍ਹਾ ਦੇ ਪਿੰਡ ਦੌਲੇਵਾਲਾ ਦਾ ਹੈ। ਇਥੇ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰਾਂ ਦੀ 1 ਕਰੋੜ 35 ਲੱਖ 54 ਹਜ਼ਾਰ ਰੁਪਏ ਦੀ ਪ੍ਰੋਪਰਟੀ ਨੂੰ ਸੀਜ਼ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸਪੀ ਹੈੱਡ ਕੁਆਰਟਰ ਗੁਰਸ਼ਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਪੁਲਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਉੱਪਰ ਸਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਪਿੰਡ ਦੌਲੇਵਾਲਾ…
Read More
ਨਸ਼ੀਲੀ ਗੋਲੀਆਂ ਦੀ ਸਪਲਾਈ ਕਰਨ ਜਾ ਰਹੇ ਦੋ ਨਸ਼ਾ ਸਮੱਗਲਰ ਗ੍ਰਿਫਤਾਰ

ਨਸ਼ੀਲੀ ਗੋਲੀਆਂ ਦੀ ਸਪਲਾਈ ਕਰਨ ਜਾ ਰਹੇ ਦੋ ਨਸ਼ਾ ਸਮੱਗਲਰ ਗ੍ਰਿਫਤਾਰ

ਨੈਸ਼ਨਲ ਟਾਈਮਜ਼ ਬਿਊਰੋ :- ਸਲੇਮ ਟਾਬਰੀ ਦੀ ਪੁਲਸ ਨੇ ਨਸ਼ਾ ਸਮੱਗਲਰਾਂ ਦੇ ਖਿਲਾਫ ਚਲਾਈ ਮੁਹਿਮ ਦੇ ਤਹਿਤ ਕਾਰਵਾਈ ਕਰਦਿਆਂ ਦੋ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਕੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਲੇਮ ਟਾਬਰੀ ਦੇ ਸਹਾਇਕ ਇੰਚਾਰਜ ਸਬ ਇੰਸ. ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਜਲੰਧਰ ਬਾਈਪਾਸ ਚੌਕ ਦੇ ਨੇੜੇ ਮੌਜੂਦ ਸੀ ਅਤੇ ਉਸ ਦੌਰਾਨ ਸਾਹਮਣੇ ਤੋਂ ਦੋ ਵਿਅਕਤੀ ਪੈਦਲ ਆਉਂਦੇ ਦਿਖਾਈ ਦਿੱਤੇ ਜਦ ਪੁਲਸ ਟੀਮ ਨੇ ਉਪਰੋਕਤ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ’ਤੇ ਚੈਕਿੰਗ ਦੇ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਵੇਂ ਇਕਦਮ ਪਿਛੇ ਮੁੜਨ ਕੇ ਭੱਜਣ ਲੱਗੇ ਅਤੇ ਇਸ ਦੌਰਾਨ ਪੁਲਸ…
Read More