14
Mar
ਇਰਾਨ-ਇਜ਼ਰਾਈਲ ਤੇ ਅਮਰੀਕਾ ਵਿਚਾਲੇ ਜੰਗ ਕਾਰਨ ਪੂਰੀ ਦੁਨੀਆ ਲਈ ਮੁਸੀਬਤਾਂ ਖੜੀਆਂ ਹੋ ਗਈਆਂ ਹਨ। ਫਿਲਹਾਲ ਦੋਵਾਂ ਧਿਰਾਂ ਵੱਲੋਂ ਧੜਾਧੜ ਹਮਲੇ ਕੀਤੇ ਜਾ ਰਹੇ ਹਨ, ਜਿਸ ਕਾਰਨ ਇਹ ਜੰਗ ਹਾਲੇ ਰੁਕਣ ਦਾ ਨਾਂ ਨਹੀਂ ਲੈ ਰਹੀ। ਮਿਡਲ ਈਸਟ ਵਿਚ ਵਧਦੇ ਫ਼ੌਜੀ ਤਣਾਅ ਵਿਚਾਲੇ ਦੁਬਈ ਵਿਚ ਰਹਿਣ ਵਾਲੇ ਲੋਕਾਂ ਨੂੰ ਫ਼ੋਨ ’ਤੇ ਮਿਜ਼ਾਈਲ ਹਮਲੇ ਨਾਲ ਜੁੜੇ ਐਮਰਜੈਂਸੀ ਅਲਰਟ ਮਿਲ ਰਹੇ ਹਨ। ਅਲਰਟ ਵਜੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਸਾਫ਼ ਤੌਰ ’ਤੇ ਸਲਾਹ ਦਿੱਤੀ ਗਈ ਹੈ ਕਿ ਉਹ ਬਿਨਾਂ ਜ਼ਰੂਰਤ ਘਰੋਂ ਬਾਹਰ ਨਾ ਨਿਕਲਣ, ਸਾਵਧਾਨੀ ਵਰਤਣ ਅਤੇ ਕਿਸੇ ਵੀ ਸੰਭਾਵੀ ਐਮਰਜੈਂਸੀ ਸਥਿਤੀ ਲਈ ਤਿਆਰ ਰਹਿਣ। ਹਾਲ…
