19
May
ਲਖਨਊ– ਲਖਨਊ ਸੁਪਰ ਜਾਇੰਟਸ ਦੀ ਟੀਮ ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਪਣੇ ‘ਕਰੋ ਜਾਂ ਮਰੋ’ ਦੇ ਮੈਚ ਵਿਚ ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਦਾਨ ਵਿਚ ਉਤਰੇਗੀ ਤਾਂ ਉਸਦੀ ਕੋਸ਼ਿਸ਼ ਵੱਡੇ ਫਰਕ ਨਾਲ ਜਿੱਤ ਹਾਸਲ ਕਰ ਕੇ ਪਲੇਅ ਆਫ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਜਿਊਂਦੇ ਰੱਖਣ ਦੀ ਹੋਵੇਗੀ। ਭਾਰਤ ਤੇ ਪਾਕਿਸਤਾਨ ਵਿਚਾਲੇ ਸੈਨਿਕ ਟਕਰਾਅ ਕਾਰਨ ਇਕ ਹਫਤੇ ਦੀ ਬ੍ਰੇਕ ਤੋਂ ਬਾਅਦ ਫਿਰ ਤੋਂ ਸ਼ੁਰੂ ਹੋ ਰਹੀ ਇਸ ਲੀਗ ਵਿਚ ਲਖਨਊ ਦਾ ਕਪਤਾਨ ਰਿਸ਼ਭ ਪੰਤ ਹੁਣ ਤੱਕ ਦੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਪਿੱਛੇ ਛੱਡ ਕੇ ਬੱਲੇ ਨਾਲ ਵੀ ਲੈਅ ਹਾਸਲ ਕਰਨਾ ਚਾਹੇਗਾ।ਪਿਛਲੇ ਸਾਲ ਦੀ ਉਪ ਜੇਤੂ ਸਨਰਾਈਜ਼ਰਜ਼ ਪਹਿਲਾਂ ਹੀ ਪਲੇਅ ਆਫ…
