03
May
ਨੈਸ਼ਨਲ ਟਾਈਮਜ਼ ਬਿਊਰੋ :- ਫਿਰੌਤੀ ਮਾਮਲੇ ਵਿਚ ਅੱਜ ਤੜਕਸਾਰ ਅਣਪਛਾਤੇ ਵਿਅਕਤੀ ਵੱਲੋਂ ਆੜ੍ਹਤੀ ਜਸਵੰਤ ਸਿੰਘ ਉਰਫ ਬਿੱਟੂ (50) ਪੁੱਤਰ ਅਜੀਤ ਸਿੰਘ ਵਾਸੀ ਪਿੰਡ ਦੁਬਲੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਆੜ੍ਹਤ ਆਪਣੇ ਘਰ ਦੇ ਨਜ਼ਦੀਕ ਗੁਰੂ ਨਾਨਕ ਖੇਤੀ ਸਟੋਰ ਅਤੇ ਆੜ੍ਹਤ ਦਾ ਕਾਰੋਬਾਰ ਕਰਦਾ ਸੀ। ਜਦੋਂ ਸਵੇਰੇ ਕਰੀਬ 6:30 ਵਜੇ ਆਪਣੀ ਆੜ੍ਹਤ ਉੱਪਰ ਮੌਜੂਦ ਸੀ ਤਾਂ ਇਕ ਅਣਪਛਾਤੇ ਮੋਟਰਸਾਈਕਲ ਚਾਲਕ ਵੱਲੋਂ ਉਸ ਦੀ ਆੜ੍ਹਤ ਅੰਦਰ ਆ ਕੇ ਕਾਊਂਟਰ ਉੱਪਰ ਮੌਜੂਦ ਜਸਵੰਤ ਸਿੰਘ ਉੱਪਰ ਪਿਸਤੌਲ ਨਾਲ ਤਿੰਨ ਗੋਲੀਆਂ ਚਲਾਉਂਦੇ ਹੋਏ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਤਿੰਨੋਂ ਫਾਇਰ ਜਸਵੰਤ ਦੀ ਛਾਤੀ…