23
Feb
ਨੇਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ, ਭਾਰਤੀਆਂ ਦਾ ਚੌਥਾ ਜੱਥਾ 23 ਫਰਵਰੀ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗੁਪਤ ਰੂਪ ਵਿੱਚ ਪਹੁੰਚਿਆ। ਜਿੱਥੋਂ ਚਾਰਾਂ ਨੂੰ ਇੰਡੀਗੋ ਫਲਾਈਟ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ। ਇਸ ਵਿੱਚ ਮੌਜੂਦ ਚਾਰੇ ਯਾਤਰੀ ਪੰਜਾਬ ਤੋਂ ਹਨ। ਇਨ੍ਹਾਂ ਵਿੱਚੋਂ 2 ਯਾਤਰੀ ਬਟਾਲਾ ਤੋਂ, ਇੱਕ ਪਟਿਆਲਾ ਤੋਂ ਅਤੇ ਇੱਕ ਜਲੰਧਰ ਤੋਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਫਿਲਹਾਲ ਇਨ੍ਹਾਂ ਚਾਰਾਂ ਯਾਤਰੀਆਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਤੋਂ ਬਾਅਦ, ਪੰਜਾਬ ਪੁਲਿਸ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਘਰ ਛੱਡ ਦੇਵੇਗੀ, ਦੱਸਿਆ ਜਾ ਰਿਹਾ ਹੈ…