03
Jan
ਲੁਧਿਆਣਾ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਜਲੰਧਰ ਜ਼ੋਨਲ ਦਫ਼ਤਰ ਨੇ ਡਿਜੀਟਲ ਅਰੈਸਟ ਅਤੇ ਸਾਈਬਰ ਠੱਗੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਵੱਡੀ ਕਾਰਵਾਈ ਕਰਦੇ ਮੁਲਜ਼ਮ ਅਰਪਿਤ ਰਾਠੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ 31 ਦਸੰਬਰ 2025 ਨੂੰ ਕੀਤੀ ਤਲਾਸ਼ੀ ਦੌਰਾਨ ਕੀਤੀ, ਜਿਸ ’ਚ ਇਤਰਾਜ਼ਯੋਗ ਦਸਤਾਵੇਜ਼, ਡਿਜ਼ੀਟਲ ਉਪਕਰਨ ਅਤੇ ਲਗਭਗ 14 ਲੱਖ ਨਕਦ ਬਰਾਮਦ ਕੀਤੇ ਗਏ। ਈ.ਡੀ. ਅਨੁਸਾਰ ਇਹ ਜਾਂਚ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ, ਲੁਧਿਆਣਾ ’ਚ ਦਰਜ ਐੱਫ.ਆਈ.ਆਰ. ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਬਾਅਦ ’ਚ ਇਸ ਗਿਰੋਹ ਨਾਲ ਜੁੜੇ ਸਾਈਬਰ ਅਪਰਾਧ ਤੇ ਡਿਜੀਟਲ ਅਰੈਸਟ ਦੇ 9 ਹੋਰ ਮਾਮਲਿਆ ਨੂੰ ਵੀ ਜਾਂਚ ’ਚ ਸ਼ਾਮਲ ਕੀਤਾ ਗਿਆ। ਜਾਂਚ ’ਚ ਖੁਲਾਸਾ ਹੋਇਆ ਕਿ…
