14
Jun
ਜਲੰਧਰ - ਸੋਸ਼ਲ ਮੀਡੀਆ ’ਤੇ ਵਿਵਾਦਤ ਵੀਡੀਓ ਅਪਲੋਡ ਕਰਨ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਅੰਮ੍ਰਿਤਸਰ ਦੀ ਇੰਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਮਗਰੋਂ ਇਕ ਹੋਰ ਇੰਫਲੂਐਂਸਰ ਸਿਮਰਨਪ੍ਰੀਤ ਕੌਰ ਉਰਫ਼ ਪ੍ਰੀਤ ਜੱਟੀ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਅੰਮ੍ਰਿਤਪਾਲ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਪ੍ਰੀਤ ਜੱਟੀ ਗਾਣਿਆਂ 'ਤੇ ਵੀਡੀਓਜ਼ ਬਣਾਉਣੀਆਂ ਬੰਦ ਕਰ ਦੇਵੇ, ਨਹੀਂ ਤਾਂ ਉਸ ਦੇ ਕੋਲ ਸਿਰਫ਼ ਦੋ ਦਿਨ ਬਚੇ ਹਨ। ਧਮਕੀਆਂ ਮਿਲਣ ਮਗਰੋਂ ਸਿਮਰਨਪ੍ਰੀਤ ਕੌਰ ਨੇ ਲਾਈਵ ਆ ਕੇ ਰੋਂਦੇ ਹੋਏ ਕਿਹਾ ਕਿ ਉਸ ਨੂੰ ਨਵੇਂ ਨੰਬਰ ਤੋਂ ਫੋਨ ਕੀਤੇ ਜਾ ਰਹੇ ਹਨ ਅਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪ੍ਰੀਤ ਜੱਟੀ ਨੇ ਕਿਹਾ ਕਿ ਮੈਨੂੰ…
