07
Feb
ਲੁਧਿਆਣਾ- ਖ਼ਬਰ ਛਾਪਣ ਦੀ ਰੰਜਿਸ਼ ਕਾਰਨ ਆਮ ਆਦਮੀ ਪਾਰਟੀ ਤੋਂ ਸ਼ਹੀਦ ਭਗਤ ਸਿੰਘ ਨਗਰ ਦੇ ਸਰਪੰਚ ਵਲੋਂ ਇਕ ਔਰਤ ਪੱਤਰਕਾਰ ਦੇ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਤੇ ਉਸ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਸ਼ਿਕਾਇਤ ਮਿਲਣ ਤੋਂ ਥਾਣਾ ਸਦਰ ਦੀ ਪੁਲਸ ਨੇ ਭਗਤ ਸਿੰਘ ਨਗਰ ਧਾਂਧਰਾ ਦੀ ਰਹਿਣ ਵਾਲੀ ਸਿਮਰਨ ਦੇ ਬਿਆਨ ’ਤੇ ਸ਼ਹੀਦ ਭਗਤ ਸਿੰਘ ਨਗਰ ਦੇ ਸਰਪੰਚ ਸੰਜੇ ਤਿਵਾੜੀ, ਆਕਾਸ਼ ਤੇ ਦੋ ਦਰਜਨ ਦੇ ਲਗਭਗ ਸਾਥੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਸਿਮਰਨ ਨੇ ਦੱਸਿਆ ਕਿ ਸੰਜੇ ਤਿਵਾੜੀ ਆਮ ਆਦਮੀ ਪਾਰਟੀ ਤੋਂ ਸ਼ਹੀਦ ਭਗਤ ਸਿੰਘ ਨਗਰ ਦਾ ਸਰਪੰਚ ਹੈ।…
