01
Jun
ਖਮਾਣੋ - ਅੱਜ ਦੁਪਹਿਰ 2 ਵਜੇ ਦੇ ਕਰੀਬ ਕਾਂਗਰਸ ਦੇ ਅੰਮ੍ਰਿਤਸਰ ਤੋਂ ਸਾਬਕਾ ਵਿਧਾਇਕ ਇੰਦਰਜੀਤ ਸਿੰਘ ਬੁਲਾਰੀਆ ਦੇ ਖਾਸਮਖਾਸ ਦੋਸਤ ਜ਼ੋਰਦਾਰ ਸੜਕ ਹਾਦਸੇ 'ਚ ਵਾਲ-ਵਾਲ ਬਚ ਗਏ। ਸੂਤਰਾਂ ਅਨੁਸਾਰ ਸਾਬਕਾ ਵਿਧਾਇਕ ਇੰਦਰਜੀਤ ਸਿੰਘ ਬੁਲਾਰੀਆ ਦੇ ਦੋਸਤ ਉਨ੍ਹਾਂ ਦੀਆਂ ਦੋ ਨਿੱਜੀ ਇਨੋਵਾ ਗੱਡੀਆਂ 'ਚ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੇ ਸਨ ਜਿਵੇਂ ਹੀ ਉਹ ਰਾਜੇ ਢਾਬੇ ਤੋਂ ਲੰਚ ਕਰਨ ਉਪਰੰਤ ਪਿੰਡ ਜਟਾਣਾ ਊਚਾ ਦੇ ਉਸਾਰੀ ਅਧੀਨ ਓਵਰ ਬ੍ਰਿਜ ਨੇੜੇ ਪਹੁੰਚੇ ਤਾਂ ਗਲਤ ਢੰਗ ਨਾਲ ਸਪੀਡ ਬਰੇਕਰ ਲੱਗੇ ਹੋਣ ਕਾਰਨ ਉਨ੍ਹਾਂ ਦੀ ਗੱਡੀ ਦੇ ਅੱਗੇ ਜਾ ਰਹੀ ਇੱਕ ਮਹਿਲਾ ਕਾਰ ਚਾਲਕ ਨੇ ਇਕਦਮ ਬ੍ਰੇਕ ਮਾਰ ਦਿੱਤੀ। ਉਸ ਮਹਿਲਾ ਕਾਰ ਚਾਲਕ ਦੇ ਪਿੱਛੇ ਇੱਕ ਹੋਰ…