22
Feb
ਦੀਨਾਨਗਰ : ਪੁਲਸ ਸਟੇਸ਼ਨ ਦੀਨਾਨਗਰ ਅਧੀਨ ਆਉਂਦੀ ਪੁਲਸ ਚੌਕੀ ਬਰਿਆਰ ਦੇ ਪਿੰਡ ਰਾਮਨਗਰ ਤੋਂ ਦੋਸਤੀ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਦੇਸ਼ ਰਹਿੰਦੇ ਦੋਸਤ ਦੀ ਪਤਨੀ ਨੂੰ ਉਸ ਦਾ ਹੀ ਦੋਸਤ ਵਰਗਲਾ ਕੇ ਲੈ ਗਿਆ ਅਤੇ ਜਦੋਂ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਮੁਲਜ਼ਮ ਨੇ ਹੋਰ ਨੌਜਵਾਨਾਂ ਦੀ ਮਦਦ ਨਾਲ ਦੋਸਤ ਦੇ ਘਰ 'ਤੇ ਹਮਲਾ ਕਰ ਦਿੱਤਾ ਅਤੇ ਘਰ ਦੀ ਭੰਨ-ਤੋੜ ਕੀਤੀ। ਜਾਣਕਾਰੀ ਦਿੰਦੇ ਹੋਏ ਵਿਦੇਸ਼ 'ਚ ਰਹਿੰਦੇ ਨੌਜਵਾਨ ਦੀ ਭਰਜਾਈ ਅਤੇ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੁਝ ਸਾਲਾਂ ਤੋਂ ਵਿਦੇਸ਼ 'ਚ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਨੂੰਹ ਆਪਣੇ…