07
Mar
ਜੰਡਿਆਲਾ ਗੁਰੂ - ਜੰਡਿਆਲਾ ਗੁਰੂ ਮੁਹੱਲਾ ਸ਼ੇਖੂਪੁਰਾ ਦਾ ਨੌਜਵਾਨ ਆਪਣੇ ਦੋਸਤਾਂ ਨਾਲ ਘਰ ਤੋਂ ਬਾਹਰ ਗਿਆ ਸੀ ਕਿ ਗੁੰਨੋਵਾਲ ਰੋਡ ਜੰਡਿਆਲਾ ਗੁਰੂ ਵਿਖੇ ਦੇਰ ਰਾਤ ਅਣਪਛਾਤੇ ਵਿਅਕਤੀ ਵੱਲੋਂ ਇਸ ਨੌਜਵਾਨ ਨੂੰ ਗੋਲੀ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਮਨਪ੍ਰੀਤ ਦੇਰ ਰਾਤ ਕਰੀਬ 10:30 ਵਜੇ ਆਪਣੇ ਦੋ ਦੋਸਤਾਂ ਨਾਲ ਘਰੋਂ ਚਲਾ ਗਿਆ। ਉਨ੍ਹਾਂ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਉਨਾਂ ਨੂੰ ਫੋਨ ’ਤੇ ਪਤਾ ਚੱਲਿਆ ਕਿ ਮਨਪ੍ਰੀਤ ਸਿੰਘ ਨੂੰ ਕਿਸੇ ਨੇ ਗੋਲੀ ਮਾਰੀ ਹੈ। ਪਰਿਵਾਰਕ ਮੈਂਬਰਾਂ ਦਾ ਉਕਤ ਘਟਨਾ ਤੋਂ ਬਾਅਦ ਰੋ-ਰੋ ਕੇ ਬੁਰਾ ਹਾਲ ਹੈ।…