05
Jan
ਗਾਂਧੀਨਗਰ - ਇੰਦੌਰ ਤੋਂ ਬਾਅਦ ਹੁਣ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿਚ ਗੰਦਾ ਪਾਣੀ ਪੀਣ ਨਾਲ ਪਿਛਲੇ ਤਿੰਨ ਦਿਨਾਂ ’ਚ 104 ਬੱਚਿਆਂ ਸਮੇਤ 150 ਤੋਂ ਵੱਧ ਵਿਅਕਤੀ ਬਿਮਾਰ ਹੋ ਗਏ। ਇਨ੍ਹਾਂ ’ਚੋਂ 50 ਫੀਸਦੀ ਬੱਚਿਆਂ ਨੂੰ ਟਾਈਫਾਈਡ ਹੋਇਆ ਹੈ। ਹਾਲਾਤ ਇੰਨੇ ਵਿਗੜ ਗਏ ਕਿ ਸਿਵਲ ਹਸਪਤਾਲ ’ਚ ਬੱਚਿਆਂ ਨੂੰ ਦਾਖਲ ਕਰਨ ਲਈ ਨਵਾਂ ਵਾਰਡ ਖੋਲ੍ਹਣਾ ਪਿਆ। ਇੰਦੌਰ ਵਾਂਗ ਇੱਥੇ ਵੀ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਵਿਚ ਲੀਕੇਜ ਕਾਰਨ ਸੀਵਰੇਜ ਦੀ ਗੰਦਗੀ ਮਿਲ ਰਹੀ ਸੀ। ਸ਼ਹਿਰ ਦੇ ਸੈਕਟਰ-24, 28 ਅਤੇ ਆਦੀਵਾੜਾ ਇਲਾਕੇ ਦੇ ਲੋਕ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਪ੍ਰਸ਼ਾਸਨ ਨੇ ਜਦੋਂ ਪਾਣੀ ਦੀ ਸਪਲਾਈ ਦੀ ਜਾਂਚ ਕੀਤੀ ਤਾਂ 10…
