19
Jun
ਗੜ੍ਹਸ਼ੰਕਰ (ਨੈਸ਼ਨਲ ਟਾਈਮਜ਼): ਬੀਤੀ ਰਾਤ ਗੜ੍ਹਸ਼ੰਕਰ-ਨੰਗਲ ਰੋਡ 'ਤੇ ਪਿੰਡ ਸ਼ਾਹਪੁਰ ਨੇੜੇ ਇੱਕ ਘਾਟੇ ਕੋਲ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ 25 ਸਾਲਾ ਨੌਜਵਾਨ ਆਰੀਅਨ, ਪੁੱਤਰ ਅਮਿਤ ਕੁਮਾਰ, ਵਾਸੀ ਪਿੰਡ ਸੀਹਵਾਂ, ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਜਾਣਕਾਰੀ ਅਨੁਸਾਰ, ਆਰੀਅਨ ਅਤੇ ਉਸ ਦਾ ਸਾਥੀ ਨਵੀਨ ਕੁਮਾਰ, ਪੁੱਤਰ ਸਤੀਸ਼ ਕੁਮਾਰ, ਵਾਸੀ ਪਿੰਡ ਕੋਕੋਵਾਲ, ਜੋ ਅੱਡਾ ਝੁਗੀਆਂ ਵਿਖੇ ਰੈਡੀਮੇਡ ਕਪੜਿਆਂ ਦੀ ਦੁਕਾਨ 'ਤੇ ਕੰਮ ਕਰਦੇ ਸਨ, ਆਪਣੀ ਸਵਿਫਟ ਕਾਰ ਵਿੱਚ ਲੁਧਿਆਣਾ ਤੋਂ ਸਮਾਨ ਖਰੀਦ ਕੇ ਵਾਪਸ ਆ ਰਹੇ ਸਨ। ਜਦੋਂ ਉਹ ਸ਼ਾਹਪੁਰ ਨੇੜੇ ਪਹੁੰਚੇ, ਤਾਂ ਗੜ੍ਹਸ਼ੰਕਰ ਵਾਲੇ ਪਾਸੇ ਤੋਂ ਆਏ ਮੋਟਰਸਾਈਕਲ ਸਵਾਰਾਂ ਨੇ ਆਰੀਅਨ ਦੇ…
