Gas leak

PUNJAB : ਸਿਲੰਡਰ ਤੋਂ ਲੀਕ ਹੋਈ ਗੈਸ ਨੇ ਮਚਾਈ ਤਬਾਹੀ, ਘਰ ਛੱਡ ਗਲੀਆਂ ਵੱਲ ਦੌੜੇ ਲੋਕ

PUNJAB : ਸਿਲੰਡਰ ਤੋਂ ਲੀਕ ਹੋਈ ਗੈਸ ਨੇ ਮਚਾਈ ਤਬਾਹੀ, ਘਰ ਛੱਡ ਗਲੀਆਂ ਵੱਲ ਦੌੜੇ ਲੋਕ

ਲੁਧਿਆਣਾ : ਸਥਾਨਕ ਜਵਾਹਰ ਨਗਰ ਕੈਂਪ ਦੀ ਗਲੀ ਨੰਬਰ-4 'ਚ ਬੀਤੀ ਰਾਤ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਸਿਲੰਡਰ ਦੀ ਪਾਈਪ ਤੋਂ ਗੈਸ ਲੀਕ ਹੋਣ ਕਾਰਨ ਅੱਗ ਦੇ ਭਾਂਬੜ ਮਚ ਗਏ। ਹਾਲਾਂਕਿ ਇਸ ਹਾਦਸੇ ਦੌਰਾਨ ਪਰਿਵਾਰ ਦਾ ਵਾਲ-ਵਾਲ ਬਚਾਅ ਹੋ ਗਿਆ। ਇਹ ਮੰਜ਼ਰ ਇੰਨਾ ਭਿਆਨਕ ਸੀ ਕਿ ਘਰ 'ਚੋਂ ਉੱਠਦੀਆਂ ਅੱਗ ਦੀਆਂ ਉੱਚੀਆਂ ਲਪਟਾਂ ਨੂੰ ਦੇਖ ਕੇ ਪੂਰੇ ਮੁਹੱਲੇ 'ਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਘਰਾਂ ਤੋਂ ਬਾਹਰ ਗਲੀਆਂ 'ਚ ਨਿਕਲ ਆਏ। ਸਮਾਂ ਰਹਿੰਦੇ ਘਰ ਅੰਦਰੋਂ ਮਾਸੂਮ ਬੱਚਿਆਂ ਅਤੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਕਾਰਨ ਇਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ…
Read More
ਪੰਜਾਬ ‘ਚ ਵੱਡੀ ਘਟਨਾ; ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਪਰਿਵਾਰ ਦੇ 7 ਮੈਂਬਰ ਝੁਲਸੇ

ਪੰਜਾਬ ‘ਚ ਵੱਡੀ ਘਟਨਾ; ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਪਰਿਵਾਰ ਦੇ 7 ਮੈਂਬਰ ਝੁਲਸੇ

ਸਾਹਨੇਵਾਲ- ਥਾਣਾ ਸਾਹਨੇਵਾਲ ਅਧੀਨ ਆਉਂਦੇ ਟਿੱਬਾ ਦੀ ਗਣਪਤੀ ਕਾਲੋਨੀ ’ਚ ਸਥਿਤ ਫੈਕਟਰੀ ਦੇ ਉਪਰ ਬਣੇ ਹੋਏ ਕੁਆਰਟਰਾਂ ’ਚ ਚਾਹ ਬਣਾਉਣ ਸਮੇਂ ਸਿਲੰਡਰ ਤੋਂ ਲੀਕ ਹੋਈ ਗੈਸ ਕਾਰਨ ਲੱਗੀ ਅੱਗ ਦੀ ਲਪੇਟ ’ਚ ਆਉਣ ਨਾਲ ਇਕ 13 ਸਾਲਾਂ ਬੱਚੇ ਸਮੇਤ ਪਰਿਵਾਰ ਦੇ 7 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸ਼ੁਰੂਆਤੀ ਇਲਾਜ ਬਾਅਦ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਿਵਲ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਵਜ਼ੀਰ ਸਿੰਘ ਨੇ ਦੱਸਿਆ ਕਿ ਸ਼ਿਵ ਕੁਮਾਰ (45) ਪੁੱਤਰ ਭੋਲਾ ਪ੍ਰਸਾਦ ਵਾਸੀ ਰਾਮਪੁਰ, ਯੂ.ਪੀ. ਆਪਣੇ ਬੇਟਿਆਂ ਸ਼ੁਭਮ (20), ਆਸ਼ੂ (18), ਆਸ਼ੀਸ਼ (16), ਰੌਣਕ (13) ਅਤੇ ਭਤੀਜਿਆਂ ਮੁਰਲੀਧਰ (40) ਅਤੇ ਹਰੀਸ਼ ਚੰਦ (35)…
Read More
ਮੋਗਾ ਸੀਵਰੇਜ ਟ੍ਰੀਟਮੈਂਟ ਪਲਾਂਟ `ਚੋਂ ਕਲੋਰੀਨ ਗੈਸ ਲੀਕ ਨਾਲ ਇਕ ਦੀ ਸਿਹਤ ਵਿਗੜੀ

ਮੋਗਾ ਸੀਵਰੇਜ ਟ੍ਰੀਟਮੈਂਟ ਪਲਾਂਟ `ਚੋਂ ਕਲੋਰੀਨ ਗੈਸ ਲੀਕ ਨਾਲ ਇਕ ਦੀ ਸਿਹਤ ਵਿਗੜੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਸ਼ਹਿਰ ਮੋਗਾ ਦੇ ਬੁਕਣ ਵਾਲਾ ਰੋਡ `ਤੇ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ (Sewage Treatment Plant) ਤੋਂ ਕਲੋਰੀਨ ਗੈਸ ਲੀਕ (Chlorine gas leak) ਹੋਣ ਦੇ ਚਲਦਿਆਂ ਇਕ ਫਾਇਰ ਬ੍ਰਿਗੇਡ (Fire brigade) ਕਰਮਚਾਰੀ ਦੀ ਸਿਹਤ ਵਿਗੜਣ ਦਾ ਸਮਾਚਾਰ ਹੈ, ਜਿਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ । ਗੈਸ ਦੇ ਲੀਕ ਹੁੰਦਿਆਂ ਹੀ ਚੁਫੇੇਰੇਓਂ ਫੈਲ ਗਈ ਬਦਬੂ ਮੋਗਾ ਵਿਖੇ ਲੀਕ ਹੋਈ ਗੈਸ ਕਾਰਨ ਚੁਫੇਬਰੇਓਂ ਬਦਬੂ ਹੀ ਬਦਬੂ ਫੈਲਣ ਲੱਗੀ ਤਾਂ ਮੋਗਾ ਨਗਰ ਨਿਗਮ ਤੋਂ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਾਈਆਂ । ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਅਤੇ ਸਾਰੇ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ `ਤੇ ਪਹੁੰਚ ਗਏ ਅਤੇ…
Read More