01
Jul
ਸੰਗਰੂਰ (ਨੈਸ਼ਨਲ ਟਾਈਮਜ਼): ਸੰਗਰੂਰ ਵਾਸੀਆਂ ਲਈ ਖਤਰੇ ਦੀ ਘੰਟੀ ਵਜ ਗਈ ਹੈ, ਕਿਉਂਕਿ ਖਨੌਰੀ ਤੋਂ ਬਹਿਣ ਵਾਲੀ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਪਿਛਲੇ 12 ਘੰਟਿਆਂ ਵਿੱਚ ਪੰਜ ਫੁੱਟ ਦੇ ਕਰੀਬ ਵਧ ਗਿਆ ਹੈ। ਵਰਤਮਾਨ ਵਿੱਚ ਘੱਗਰ ਦਾ ਪਾਣੀ ਦਾ ਪੱਧਰ 730 ਫੁੱਟ ਤੋਂ ਵਧ ਕੇ 735 ਫੁੱਟ ਦੇ ਨੇੜੇ ਪਹੁੰਚ ਗਿਆ ਹੈ, ਜਦਕਿ ਖਤਰੇ ਦਾ ਨਿਸ਼ਾਨ 748 ਫੁੱਟ ਹੈ। ਪਹਾੜੀ ਖੇਤਰਾਂ ਵਿੱਚ ਲਗਾਤਾਰ ਭਾਰੀ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਪਿਛਲੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਰਸਾਤ ਨੇ ਘੱਗਰ ਦਰਿਆ ਵਿੱਚ ਪਾਣੀ ਦੀ ਵਾਧ-ਵਧਾਓ ਕਰ ਦਿੱਤੀ ਹੈ। ਹਿਮਾਚਲ…