05
Jul
ਅੰਮ੍ਰਿਤਸਰ (ਨੈਸ਼ਨਲ ਟਾਈਮਜ਼): ਸਾਬਕਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਤਿੱਖਾ ਤੰਜ ਕੱਸਦਿਆਂ ਆਪਣੀ ਪੁਰਾਣੀ ਸਪੀਚ ਦੀ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਉਨ੍ਹਾਂ ਦੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਕੀਤੀ ਗਈ ਭਾਸ਼ਣ ਦਾ ਹਿੱਸਾ ਹੈ, ਜਿਸ ਨੂੰ ਉਨ੍ਹਾਂ ਨੇ ਆਪਣੀ ਬਰਖਾਸਤਗੀ ਨਾਲ ਜੋੜਿਆ ਹੈ। ਵੀਡੀਓ ਦੇ ਕੈਪਸ਼ਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ, "ਜਦੋਂ ਸਿਆਸਤ, ਧਰਮ ਤੋਂ ਵੱਡੀ ਹੋ ਜਾਵੇ! 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਦਾਸ ਦੇ ਗੁਰੂ ਪੰਥ ਨੂੰ ਭਾਵੁਕ ਬੋਲ, ਜਿਹੜੇ ਮੇਰੀ ਬਰਖਾਸਤਗੀ ਦਾ ਕਾਰਨ ਬਣੇ।" ਇਸ ਨਾਲ ਉਨ੍ਹਾਂ ਨੇ…