Gidderbaha

ਗਿੱਦੜਬਾਹਾ ਦੇ ਪਿੰਡ ਮਧੀਰ ਤੇ ਬਬਾਣੀਆ ‘ਚ ਪੈ ਰਹੀਆਂ ਵੋਟਾਂ, ਪੋਲਿੰਗ ਬੂਥਾਂ ‘ਤੇ ਲੱਗੀਆਂ ਲਾਈਨਾਂ

ਗਿੱਦੜਬਾਹਾ ਦੇ ਪਿੰਡ ਮਧੀਰ ਤੇ ਬਬਾਣੀਆ ‘ਚ ਪੈ ਰਹੀਆਂ ਵੋਟਾਂ, ਪੋਲਿੰਗ ਬੂਥਾਂ ‘ਤੇ ਲੱਗੀਆਂ ਲਾਈਨਾਂ

ਗਿੱਦੜਬਾਹਾ : ਗਿੱਦੜਬਾਹਾ ਹਲਕੇ ਦੇ ਪਿੰਡ ਮਧੀਰ ਅਤੇ ਬਬਾਣੀਆ ਵਿਖੇ ਸਵੇਰੇ 8 ਵਜੇ ਤੋਂ ਵੋਟਾਂ ਪੈਣ ਦਾ ਕੰਮ ਜਾਰੀ ਹੈ। ਇੱਥੇ ਪੋਲਿੰਗ ਬੂਥਾਂ 'ਤੇ ਭਾਰੀ ਗਿਣਤੀ 'ਚ ਪੁਲਸ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਵੋਟਰਾਂ ਲਈਆਂ ਲਾਈਨਾਂ ਲੱਗੀਆਂ ਹੋਈਆਂ ਹਨ। ਦੱਸਣਯੋਗ ਹੈ ਕਿ 14 ਦਸੰਬਰ ਨੂੰ ਜਦੋਂ ਪੂਰੇ ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣ ਲਈ ਵੋਟਾਂ ਪੈ ਰਹੀਆਂ ਸਨ ਤਾਂ ਉਕਤ ਦੋਵੇਂ ਪਿੰਡਾਂ ਦੇ ਪੋਲਿੰਗ ਬੂਥਾਂ 'ਤੇ ਵੋਟਿੰਗ ਦੌਰਾਨ ਬੂਥ ਕੈਪਚਰਿੰਗ ਦੀ ਸ਼ਿਕਾਇਤ ਦੇ ਚੱਲਦਿਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਚੋਣ ਕਮਿਸ਼ਨ ਦੇ ਫ਼ੈਸਲੇ ਮੁਤਾਬਕ ਇਨ੍ਹਾਂ ਪਿੰਡਾਂ ਦੇ ਪੋਲਿੰਗ ਬੂਥਾਂ 'ਤੇ ਅੱਜ ਮੁੜ…
Read More
ਗਿੱਦੜਬਾਹਾ-ਮਲੋਟ ਸੜਕ ਹਾਦਸਾ: ਕਾਰ ਤੇ ਆਟੋ ਦੀ ਟੱਕਰ ‘ਚ ਡੇਢ ਦਰਜਨ ਜ਼ਖਮੀ, 10 ਨੂੰ ਬਠਿੰਡਾ ਕੀਤਾ ਰੈਫਰ

ਗਿੱਦੜਬਾਹਾ-ਮਲੋਟ ਸੜਕ ਹਾਦਸਾ: ਕਾਰ ਤੇ ਆਟੋ ਦੀ ਟੱਕਰ ‘ਚ ਡੇਢ ਦਰਜਨ ਜ਼ਖਮੀ, 10 ਨੂੰ ਬਠਿੰਡਾ ਕੀਤਾ ਰੈਫਰ

ਗਿੱਦੜਬਾਹਾ : ਅੱਜ ਸਵੇਰੇ ਗਿੱਦੜਬਾਹਾ-ਮਲੋਟ ਰੋਡ 'ਤੇ ਮਾਰਕਫੈੱਡ ਪਲਾਂਟ ਨੇੜੇ ਹੋਏ ਸੜਕ ਹਾਦਸੇ ਵਿੱਚ ਡੇਢ ਦਰਜਨ ਦੇ ਕਰੀਬ ਲੋਕ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਰਿਪੋਰਟਾਂ ਅਨੁਸਾਰ, ਅੰਮ੍ਰਿਤਸਰ ਤੋਂ ਸ੍ਰੀ ਗੰਗਾਨਗਰ ਜਾ ਰਹੀ ਇੱਕ ਹੌਂਡਾ ਜੈਜ਼ ਕਾਰ (RJ13CB-5208) ਦਾ ਅਗਲਾ ਟਾਇਰ ਅਚਾਨਕ ਫਟ ਗਿਆ, ਜਿਸ ਕਾਰਨ ਕਾਰ ਕੰਟਰੋਲ ਗੁਆ ਬੈਠੀ, ਸੜਕ ਡਿਵਾਈਡਰ ਪਾਰ ਕਰ ਗਈ ਅਤੇ ਮਲੋਟ ਤੋਂ ਗਿੱਦੜਬਾਹਾ ਜਾ ਰਹੇ ਇੱਕ ਆਟੋ-ਰਿਕਸ਼ਾ (PB30AA-6751) ਨਾਲ ਟਕਰਾ ਗਈ। ਕਾਰ ਸਵਾਰ ਰਵਿੰਦਰ ਕੁਮਾਰ, ਉਸਦੀ ਪਤਨੀ ਕ੍ਰਿਸ਼ਨਾ ਰਾਣੀ ਅਤੇ ਪੁੱਤਰ ਚਿਰਾਗ ਨੂੰ ਮਾਮੂਲੀ ਸੱਟਾਂ ਲੱਗੀਆਂ। ਆਟੋ-ਰਿਕਸ਼ਾ ਸਵਾਰ ਮੰਗਾ ਸਿੰਘ, ਅਰਸ਼ਦੀਪ ਕੌਰ, ਜੋਤੀ, ਵੀਰਪਾਲ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਕੁਲਦੀਪ ਸਿੰਘ, ਕਰਮਜੀਤ ਕੌਰ, ਸੁਖਦੀਪ ਕੌਰ,…
Read More