02
Nov
ਭਾਰਤੀ ਸਾਈਬਰ ਸੁਰੱਖਿਆ ਏਜੰਸੀ Indian Computer Emergency Response Team (CERT-In) ਨੇ ਸਾਰੇ ਗੂਗਲ ਕ੍ਰੋਮ ਯੂਜ਼ਰਜ਼ ਲਈ ਇਕ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ। ਏਜੰਸੀ ਨੇ ਕਿਹਾ ਹੈ ਕਿ ਕ੍ਰੋਮ ਯੂਜ਼ਰਜ਼ ਦੇ ਡੈਸਕਟਾਪ ਵਰਜ਼ਨ 'ਚ ਕਈ ਸੁਰੱਖਿਆ ਖਾਮੀਆਂ ਪਾਈਆਂ ਗਈਆਂ ਹਨ ਜੋ ਹੈਕਰਾਂ ਨੂੰ ਯੂਜ਼ਰਜ਼ ਦਾ ਡਾਟਾ ਚੋਰੀ ਕਰਨ ਅਤੇ ਸਿਸਟਮ 'ਤੇ ਹਮਲਾ ਕਰਨ ਦਾ ਮੌਕਾ ਦੇ ਸਕਦੀਆਂ ਹਨ। ਇਹ ਖਾਮੀਆਂ Mac, Windows ਅਤੇ Linux ਸਿਸਟਮਸ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। CERT-In ਨੇ ਨਾ ਸਿਰਫ ਖਤਰੇ ਦੀ ਜਾਣਕਾਰੀ ਦਿੱਤੀ ਹੈ ਸਗੋਂ ਉਸਦਾ ਹੱਲ ਵੀ ਦੱਸਿਆ ਹੈ। ਏਜੰਸੀ ਨੇ ਕਿਹਾ ਕਿ ਯੂਜ਼ਰਜ਼ ਨੂੰ ਤੁਰੰਤ ਕ੍ਰੋਮ ਬ੍ਰਾਊਜ਼ਰ ਅਪਡੇਟ ਕਰਨਾ ਚਾਹੀਦਾ ਹੈ ਤਾਂ ਜੋ ਇਨ੍ਹਾਂ…
