19
Feb
ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਭਾਰਤ ਦੀ ਪ੍ਰਸਿੱਧ ਤੇ ਸੀਨਿਅਰ ਪੱਤਰਕਾਰ, ਕਾਲੰਮਕਾਰ ਅਤੇ ਰਾਜਨੀਤਿਕ ਟਿੱਪਣੀਕਾਰ ਨੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿੱਦਿਆਰਥੀਆਂ ਨਾਲ ਇੰਟਰਐਕਟਿਵ ਸੈਸ਼ਨ ਕੀਤਾ। ਜਿੱਥੇ ਓਹਨਾਂ ਨੇ ਆਪਣੇ ਖ਼ਾਸ ਤਜ਼ੁਰਬੇ ਚੋਂ ਰਾਜਨੀਤਿਕ ਨੀਤੀਆ ਤੇ ਕੁਰੀਤੀਆਂ ਬਾਰੇ ਵਿਦਿਆਰਥੀਆਂ ਨਾਲ ਖੁੱਲਕੇ ਚਰਚਾ ਕੀਤੀ।ਓਹਨਾਂ ਇੱਕ ਖ਼ਾਸ ਗੱਲ ਕਹੀ ਕਿ ਰਾਜਨੀਤੀ ਇੱਕ ਡਰਾਮਾ ਹੈ। ਉੱਥੇ ਹੀ ਵਿਦਿਆਰਥੀਆ ਨੇ ਨੀਰਜਾ ਜੀ ਕੋਲ਼ੋਂ ਕਈ ਰਾਜਨੀਤਕ ਸਵਾਲ ਵੀ ਪੁੱਛੇ, ਜਿਨ੍ਹਾਂ ਦਾ ਜਵਾਬ ਓਹਨਾਂ ਵੱਲੋਂ ਬਹੁਤ ਹੀ ਸੋਹਣੇ ਤੇ ਨਿਰਪੱਖ ਢੰਗ ਨਾਲ ਦਿੱਤਾ ਗਿਆ।ਨੀਰਜਾ ਚੌਧਰੀ ਨੇ ਆਪਣੀ ਕਿਤਾਬ "how prime ministers decide" ਬਾਰੇ ਵੀ ਚਰਚਾ ਕੀਤੀ।