12
Feb
ਡੇਰਾ ਬੱਸੀ, 12 ਫਰਵਰੀ (ਗੁਰਪ੍ਰੀਤ ਸਿੰਘ): ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸ਼ੁਭ ਅਵਸਰ ‘ਤੇ ਗੁਰਦੁਆਰਾ ਸਿੰਘ ਸਭਾ, ਪਹਾੜੀ ਗੇਟ, ਡੇਰਾ ਬੱਸੀ (ਵਾਰਡ ਨੰਬਰ 19) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਕੀਰਤਨ ਦਰਬਾਰ ਦਾ ਵਿਸ਼ਾਲ ਆਯੋਜਨ ਕੀਤਾ ਗਿਆ। ਇਸ ਪਵਿੱਤਰ ਮੌਕੇ ‘ਤੇ ਮਾਨਯੋਗ ਸਰਦਾਰ ਦੀਪਿੰਦਰ ਸਿੰਘ ਢਿੱਲੋ, ਹਲਕਾ ਇੰਚਾਰਜ (ਕਾਂਗਰਸ ਪਾਰਟੀ) ਹਾਜ਼ਰ ਹੋਏ ਅਤੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਹਮੇਸ਼ਾ ਭਾਈਚਾਰੇ, ਇੱਕਤਾ ਅਤੇ ਸੇਵਾ-ਸਿਮਰਨ ਦਾ ਪੈਗਾਮ ਦਿੱਤਾ। ਉਨ੍ਹਾਂ ਦੀ ਬਾਣੀ ਅੱਜ ਵੀ ਸੰਸਾਰ ਲਈ ਰਾਹ ਪ੍ਰਦਰਸ਼ਕ ਹੈ। ਸ਼੍ਰੀ…
