01
Jan
ਜਲੰਧਰ : ਸਾਲ 2025 ਪੰਜਾਬੀਆਂ ਲਈ ਕਈ ਚੰਗੇ ਤੇ ਕਈ ਮਾੜੇ ਤਜ਼ਰਬਿਆਂ ਨਾਲ ਭਰਿਆ ਰਿਹਾ। ਪਿਛਲੇ ਸਾਲ ਜਿੱਥੇ ਹੜ੍ਹਾਂ ਦੀ ਮਾਰ, ਪਾਕਿਸਤਾਨੀ ਹਮਲਾ, ਪੰਜਾਬ ਯੂਨੀਵਰਸਿਟੀ ਤੇ ਪਾਣੀਆਂ ਦਾ ਮਸਲਾ ਭਖਿਆ ਰਿਹਾ, ਉੱਥੇ ਹੀ ਪੰਜਾਬੀਆਂ ਦੇ ਲਈ ਸਾਲ 2026 ਕਾਫ਼ੀ ਉਮੀਦਾਂ ਭਰਿਆ ਰਹਿਣ ਵਾਲਾ ਹੈ। ਇਹ ਸਾਲ ਮੌਜੂਦਾ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਸਾਲ ਹੈ ਤੇ ਸਰਕਾਰ ਵੱਲੋਂ ਇਸ ਕਾਰਜਕਾਲ ਦਾ ਆਖ਼ਰੀ ਪੂਰਨ ਬਜਟ ਵੀ ਪੇਸ਼ ਕੀਤਾ ਜਾਣਾ ਹੈ। ਇਸ ਲਈ ਇਸ ਸਾਲ ਪੰਜਾਬ ਦੇ ਲੋਕਾਂ ਲਈ ਕਈ ਲੋਕ ਪੱਖੀ ਫ਼ੈਸਲੇ ਲਏ ਜਾਣ ਦੀ ਵੀ ਸੰਭਾਵਨਾ ਹੈ ਤੇ ਸਰਕਾਰ ਚੋਣਾਂ ਤੋਂ ਪਹਿਲਾਂ ਆਪਣੀਆਂ ਰਹਿੰਦੀਆਂ ਗਾਰੰਟੀਆਂ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ।…
